ਪੈਰਿਸ: ਰੂਸ ਦੇ ਦਾਨਿਲ ਮੈਦਵੇਦੇਵ ਨੇ ਫਰੈਂਚ ਓਪਨ ਟੈਨਿਸ ਟੂਰਨਾਮੈਂਟ ਦੇ ਪੁਰਸ਼ ਸਿੰਗਲਜ਼ ਦੇ ਦੂਜੇ ਗੇੜ ਵਿੱਚ ਜਗ੍ਹਾ ਬਣਾ ਲਈ ਹੈ। ਉਸ ਨੇ ਅਰਜਨਟੀਨਾ ਦੇ ਫਾਕੁੰਡੋ ਬਾਗਨਿਸ ਨੂੰ 6-2, 6-2, 6-2 ਨਾਲ ਹਰਾਇਆ। ਲਗਪਗ ਦੋ ਮਹੀਨੇ ਪਹਿਲਾਂ ਹਰਨੀਆਂ ਦਾ ਅਪਰੇਸ਼ਨ ਕਰਵਾਉਣ ਮਗਰੋਂ ਮੇਦਵੇਦੇਵ ਦੀ ਇਹ ਪਹਿਲੀ ਜਿੱਤ ਹੈ। ਪਿਛਲੇ ਹਫ਼ਤੇ ਅਪਰੇਸ਼ਨ ਮਗਰੋਂ ਵਾਪਸੀ ਕਰਦਿਆਂ ਉਸ ਨੂੰ ਜਿਨੇਵਾ ਓਪਨ ਦੇ ਪਹਿਲੇ ਗੇੜ ’ਚ ਹਾਰ ਦਾ ਸਾਹਮਣਾ ਕਰਨਾ ਪਿਆ ਸੀ। -ਪੀਟੀਆਈ