ਨਿੱਜੀ ਪੱਤਰ ਪ੍ਰੇਰਕ
ਪਟਿਆਲਾ, 7 ਮਾਰਚ
ਵਿਦੋਸ਼ੀ ਕੋਚ ਨਿਕੋਲਈ ਸਨੇਸਰਵ ‘ਬੇਲਾਰੂਸ’ ਦਾ ਅੱਜ ਰਾਜਿੰਦਰਾ ਹਸਪਤਾਲ ’ਚ ਡਾਕਟਰਾਂ ਦੇ ਤਿੰਨ ਮੈਂਬਰੀ ਗਠਿਤ ਬੋਰਡ ਦੀ ਅਗਵਾਈ ਹੇਠ ਪੋਸਟ ਮਾਰਟਮ ਹੋ ਗਿਆ ਹੈ। ਪੋਸਟ ਮਾਰਟਮ ਮਗਰੋਂ ਲਾਸ਼ ਫਿਲਹਾਲ ਹਸਪਤਾਲ ਦੇ ਮੁਰਦਾਘਰ ’ਚ ਰੱਖੀ ਗਈ ਹੈ। ਭਲਕੇ ਇਸ ਨੂੰ ਕੋਚ ਦੇ ਪਿਤਰੀ ਦੇਸ਼ ਬੇਲਾਰੂਸ ਭੇਜਿਆ ਜਾਵੇਗਾ। ਰਾਜਿੰਦਰਾ ਹਸਪਤਾਲ ਦੇ ਡਾ. ਡੀਐੱਸ ਭੁੱਲਰ ਨੇ ਦੱਸਿਆ ਕਿ ਲਾਸ਼ ਦਾ ਵਿਸਰਾ ਮੈਡੀਕਲ ਕਾਲਜ ਪਟਿਆਲਾ ਤੇ ਕੈਮੀਕਲਜ਼ ਲੈਬਾਰਟਰੀ ਖਰੜ ਭੇਜਿਆ ਜਾਵੇਗਾ। ਦੋਵਾਂ ਮੈਡੀਕਲ ਸੰਸਥਾਵਾਂ ਦੀ ਰਿਪੋਰਟ ਦੇ ਅਧਿਐਨ ਮਗਰੋਂ ਹੀ ਮੌਤ ਦੇ ਅਸਲ ਕਾਰਨ ਦਾ ਪਤਾ ਲੱਗ ਸਕੇਗਾ।