ਲੌਸਾਨੇ: ਅੰਤਰਰਾਸ਼ਟਰੀ ਹਾਕੀ ਫੈਡਰੇਸ਼ਨ ਨੇ ਇਸ ਸਾਲ ਹੋਣ ਵਾਲੇ ਪਹਿਲੇ ਐੱਫਆਈਐੱਚ ਵਿਸ਼ਵ ਹਾਕੀ ਫਾਈਵਜ਼ ਟੂਰਨਾਮੈਂਟ ਨੂੰ ਕਰੋਨਾ ਕਾਰਨ 2022 ਤੱਕ ਮੁਲਤਵੀ ਕਰ ਦਿੱਤਾ ਹੈ। ਇਹ ਟੂਰਨਾਮੈਂਟ ਇਸ ਸਾਲ ਸਤੰਬਰ ਵਿੱਚ ਕਰਵਾਉਣ ਦੀ ਯੋਜਨਾ ਸੀ ਪਰ ਹੁਣ ਇਸ ਨੂੰ ਅਗਲੇ ਸਾਲ ਤੱਕ ਟਾਲ ਦਿੱਤਾ ਗਿਆ ਹੈ। ਐੱਫਆਈਐੱਚ ਦੇ ਸੀਈਓ ਥੀਏਰੀ ਵੀਲ ਨੇ ਇਸ ਦੀ ਪੁਸ਼ਟੀ ਕੀਤੀ। -ਪੀਟੀਆਈ