ਲੰਡਨ: ਵਿਸ਼ਵ ਦੇ ਅੱਵਲ ਦਰਜੇ ਦੇ ਖਿਡਾਰੀ ਨੋਵਾਕ ਜੋਕੋਵਿਚ ਨੇ ਮੈਟਿਓ ਬੇਰੇਟਿਨੀ ਨੂੰ ਹਰਾ ਕੇ ਛੇਵੀਂ ਵਾਰ ਵਿੰਬਲਡਨ ਟੈਨਿਸ ਟੂਰਨਾਮੈਂਟ ਵਿੱਚ ਚੈਂਪੀਅਨ ਬਣ ਕੇ 20ਵਾਂ ਗਰੈਂਡ ਸਲੈਮ ਖਿਤਾਬ ਜਿੱਤ ਲਿਆ ਹੈ। ਇਹ 20ਵਾਂ ਗਰੈਂਡ ਸਲੈਮ ਖਿਤਾਬ ਜਿੱਤ ਕੇ ਉਸ ਨੇ ਸਵਿਟਜ਼ਰਲੈਂਡ ਦੇ ਰੋਜਰ ਫੈਡਰਰ ਤੇ ਸਪੇਨ ਦੇ ਨਡਾਲ ਦੀ ਬਰਾਬਰ ਕੀਤੀ। ਜੋਕੋਵਿਚ ਨੇ ਤਿੰਨ ਘੰਟੇ 23 ਮਿੰਟ ਚੱਲੇ ਫਾਈਨਲ ਵਿੱਚ ਇਟਲੀ ਦੇ ਬੇਰੇਟਿਨੀ ਨੂੰ 6-7(4), 6-4 6-4 6-3 ਨਾਲ ਹਰਾਇਆ। ਇਹ ਉਸ ਦਾ ਲਗਾਤਾਰ ਤੀਜਾ ਵਿੰਬਲਡਨ ਖਿਤਾਬ ਹੈ। -ਪੀਟੀਆਈ
ਭਾਰਤੀ ਮੂਲ ਦਾ ਸਮੀਰ ਜੂਨੀਅਰ ਵਰਗ ’ਚ ਜੇਤੂ
ਭਾਰਤੀ ਮੂਲ ਦੇ ਅਮਰੀਕੀ ਟੈਨਿਸ ਖਿਡਾਰੀ ਸਮੀਰ ਬੈਨਰਜੀ ਨੇ ਅੱਜ ਵਿਕਟਰ ਨੂੰ ਸਿੱਧੇ ਸੈਟਾਂ ਨਾਲ ਹਰਾ ਕੇ ਵਿੰਬਲਡਨ ਦੇ ਜੂਨੀਅਰ ਵਰਗ ਵਿੱਚ ਸਿੰਗਲਜ਼ ਦਾ ਖਿਤਾਬ ਆਪਣੇ ਨਾਂ ਕੀਤਾ। ਦੂਸਰਾ ਜੂਨੀਅਰ ਗਰੈਂਡ ਸਲੈਮ ਖੇਡ ਰਹੇ 17 ਸਾਲ ਦੇ ਇਸ ਖਿਡਾਰੀ ਨੇ ਫਾਈਨਲ ਵਿੱਚ 7-5, 6-3 ਨਾਲ ਜਿੱਤ ਹਾਸਲ ਕੀਤੀ।