ਪਟਿਆਲਾ: ਜ਼ਿਲ੍ਹਾ ਪਟਿਆਲਾ ਖੋ-ਖੋ ਐਸੋਸੀਏਸ਼ਨ ਵੱਲੋਂ ਪ੍ਰਧਾਨ ਅਸ਼ੋਕ ਰੌਣੀ ਤੇ ਉਪਕਾਰ ਸਿੰਘ ਵਿਰਕ ਦੀ ਅਗਵਾਈ ’ਚ ਕਰਵਾਈ ਗਈ ਜ਼ਿਲਾ ਖੋ-ਖੋ ਚੈਂਪੀਅਨਸ਼ਿਪ ਦੇ ਲੜਕਿਆਂ ਦੇ ਵਰਗ ’ਚ ਸਿਖਲਾਈ ਕੇਂਦਰ ਪਟਿਆਲਾ ਤੇ ਲੜਕੀਆਂ ਦੇ ਵਰਗ ’ਚ ਖੋ-ਖੋ ਕਲੱਬ ਘਨੌਰ ਚੈਂਪੀਅਨ ਬਣੇ। ਲੜਕੀਆਂ ਦੇ ਵਰਗ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭਗਵਾਨਪੁਰ ਜੱਟਾਂ ਨੇ ਸਪੋਰਟਸ ਕਲੱਬ ਮਾੜੂ ਨੂੰ, ਖੋ-ਖੋ ਕਲੱਬ ਘਨੌਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਜ਼ੀਦਪੁਰ ਨੂੰ ਹਰਾਇਆ। ਲੜਕਿਆਂ ਦੇ ਫਾਈਨਲ ਮੁਕਾਬਲੇ ’ਚ ਕੋਚਿੰਗ ਸੈਂਟਰ ਪਟਿਆਲਾ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਨੌਰ ਨੂੰ ਹਰਾ ਕੇ ਚੈਂਪੀਅਨ ਬਣਨ ਦਾ ਮਾਣ ਪ੍ਰਾਪਤ ਕੀਤਾ। -ਨਿੱਜੀ ਪੱਤਰ ਪ੍ਰੇਰਕ