ਗੋਆ, 24 ਨਵੰਬਰ
ਆਲ ਇੰਡੀਆ ਫੁਟਬਾਲ ਫੈਡਰੇਸ਼ਨ (ਏਆਈਐਫਐਫ) ਦੀ ਅਨੁਸ਼ਾਸਨੀ ਕਮੇਟੀ ਨੇ ਮੁੰਬਈ ਸਿਟੀ ਐਫਸੀ ਦੇ ਖਿਡਾਰੀ ਅਹਿਮਦ ਜਾਹੋਅ ਨੂੰ ਭਵਿੱਖ ਵਿਚ ਇੰਡੀਅਨ ਸੁਪਰ ਲੀਗ ਦੇ ਮੈਚਾਂ ਵਿਚ ਲਾਪ੍ਰਵਾਹੀ ਭਰਿਆ ਵਤੀਰਾ ਦੁਹਰਾਉਣ ’ਤੇ ਚਿਤਾਵਨੀ ਦਿੱਤੀ ਹੈ। ਕਮੇਟੀ ਨੇ 21 ਨਵੰਬਰ ਦੇ ਮੈਚ ਵਿਚ ਨਾਰਥ ਈਸਟ ਯੂਨਾਈਟਿਡ ਐਫ ਸੀ ਦੇ ਖਿਡਾਰੀ ਖਾਸਾ ਕਾਮਰਾ ਨੂੰ ਜਾਣਬੁੱਝ ਕੇ ਹੇਠਾਂ ਸੁੱਟਣ ਦਾ ਨੋਟਿਸ ਲਿਆ। ਇਸ ਤੋਂ ਪਹਿਲਾਂ ਰੈਫਰੀ ਨੇ ਮੋਰੱਕੋ ਦੇ ਜਾਹੋਅ ਨੂੰ ਲਾਲ ਕਾਰਡ ਦਿਖਾਇਆ ਸੀ ਜਿਸ ਕਾਰਨ ਉਨ੍ਹਾਂ ਦੀ ਟੀਮ ਮੈਚ ਹਾਰ ਗਈ ਸੀ। -ਆਈਏਐਨਐਸ