ਨਵੀਂ ਦਿੱਲੀ, 16 ਅਗਸਤ
ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਮਹਿੰਦਰ ਸਿੰਘ ਧੋਨੀ ਬਾਰੇ ਜਾਰੀ ਵੀਡੀਓ ਵਿੱਚ ਕਿਹਾ ਹੈ,‘’ਤੁਸੀਂ ਹਮੇਸ਼ਾ ਮੇਰੇ ਕਪਤਾਨ ਰਹੋਗੇ।’ ਕੋਹਲੀ ਨੈ ਕਿਹਾ ਕਿ ਆਪਣੇ ਇਸ ਸੀਨੀਅਰ ਤੋਂ ਮਿਲੀ ‘ਦੋਸਤੀ ਅਤੇ ਵਿਸ਼ਵਾਸ’ ਲਈ ਧੰਨਵਾਦ। ਬੀਸੀਸੀਆਈ ਦੇ ਅਧਿਕਾਰਤ ਟਵਿੱਟਰ ਹੈਂਡਲ ‘ਤੇ ਪੋਸਟ ਕੀਤੀ ਇਕ ਮਿੰਟ ਦੀ ਵੀਡੀਓ ਵਿਚ ਕੋਹਲੀ ਨੇ ਕਿਹਾ, “ਸ਼ਬਦ ਜ਼ਿੰਦਗੀ ਵਿਚ ਬਹੁਤ ਵਾਰੀ ਘੱਟ ਜਾਂਦੇ ਹਨ ਅਤੇ ਮੇਰੇ ਖ਼ਿਆਲ ਵਿਚ ਇਹ ਉਨ੍ਹਾਂ ਪਲਾਂ ਵਿਚੋਂ ਇਕ ਹੈ।”