ਮੁੰਬਈ, 18 ਅਪਰੈਲ
ਦਿੱਲੀ ਕੈਪੀਟਲਜ਼ ਨੇ ਇਥੇ ਵਾਨਖੇਡੇ ਸਟੇਡੀਅਮ ਵਿੱਚ ਖੇਡੇ ਆਈਪੀਐੱਲ ਦੇ ਮੁਕਾਬਲੇ ਵਿੱਚ ਪੰਜਾਬ ਕਿੰਗਜ਼ ਦੀ ਟੀਮ ਨੂੰ 6 ਵਿਕਟਾਂ ਦੀ ਸ਼ਿਕਸਤ ਦਿੱਤੀ। ਪਹਿਲਾਂ ਖੇਡਦਿਆਂ ਪੰਜਾਬ ਦੀ ਟੀਮ ਨੇ ਮਯੰਕ ਅਗਰਵਾਲ ਤੇ ਕਪਤਾਨ ਕੇ.ਐੱਲ.ਰਾਹੁਲ ਦੀ ਕ੍ਰਮਵਾਰ 69 ਤੇ 61 ਦੌੜਾਂ ਦੀ ਪਾਰੀ ਦੀ ਬਦੌਲਤ ਨਿਰਧਾਰਿਤ 20 ਓਵਰਾਂ ਵਿੱਚ 4 ਵਿਕਟਾਂ ਦੇ ਨੁਕਸਾਨ 195 ਦੌੜਾਂ ਬਣਾਈਆਂ। ਦਿੱਲੀ ਕੈਪੀਟਲਜ਼ ਦੀ ਟੀਮ ਨੇ ਇਸ ਟੀਚੇ ਨੂੰ 18.2 ਗੇਂਦਾਂ ਵਿੱਚ 198/4 ਦੇ ਸਕੋਰ ਨਾਲ ਪੂਰਾ ਕਰ ਲਿਆ। ਦਿੱਲੀ ਵੱਲੋਂ ਸਿਖਰ ਧਵਨ ਨੇ 92 ਤੇ ਮਾਰਕ ਸਟੌਇਨਸ ਨੇ ਨਾਬਾਦ 27 ਦੌੜਾਂ ਦਾ ਯੋਗਦਾਨ ਪਾਇਆ। ਪੰਜਾਬ ਦਾ ਗੇਂਦਬਾਜ਼ ਮੁਹੰਮਦ ਸ਼ਮੀ ਖਾਸਾ ਮਹਿੰਗਾ ਸਾਬਤ ਹੋਇਆ। ਉਸ ਨੇ 4 ਓਵਰਾਂ ਵਿੱਚ 53 ਦੌੜਾਂ ਦਿੱਤੀਆਂ। ਸ਼ਮੀ ਵੱਲੋਂ ਸੁੱਟੀਆਂ ਨੋ ਬਾਲਾਂ ਟੀਮ ਨੂੰ ਬਹੁਤ ਮਹਿੰਗੀਆਂ ਪਈਆਂ। -ਪੀਟੀਆਈ