ਜਨਮ ਮਿਤੀ ਜਾਅਲਸਾਜ਼ੀ: ਦੇਸ਼ ਦੇ ਨੰਬਰ ਇਕ ਬੈਡਮਿੰਟਨ ਖ਼ਿਡਾਰੀ ਲਕਸ਼ੈ, ਉਸ ਦੇ ਮਾਪਿਆਂ ਤੇ ਕੋਚ ਖ਼ਿਲਾਫ਼ ਕੇਸ ਦਰਜ : The Tribune India

ਜਨਮ ਮਿਤੀ ਜਾਅਲਸਾਜ਼ੀ: ਦੇਸ਼ ਦੇ ਨੰਬਰ ਇਕ ਬੈਡਮਿੰਟਨ ਖ਼ਿਡਾਰੀ ਲਕਸ਼ੈ, ਉਸ ਦੇ ਮਾਪਿਆਂ ਤੇ ਕੋਚ ਖ਼ਿਲਾਫ਼ ਕੇਸ ਦਰਜ

ਜਨਮ ਮਿਤੀ ਜਾਅਲਸਾਜ਼ੀ: ਦੇਸ਼ ਦੇ ਨੰਬਰ ਇਕ ਬੈਡਮਿੰਟਨ ਖ਼ਿਡਾਰੀ ਲਕਸ਼ੈ, ਉਸ ਦੇ ਮਾਪਿਆਂ ਤੇ ਕੋਚ ਖ਼ਿਲਾਫ਼ ਕੇਸ ਦਰਜ

ਫਾਈਲ ਫੋਟੋ

ਨਵੀਂ ਦਿੱਲੀ, 3 ਦਸੰਬਰ

ਭਾਰਤ ਦੇ ਨੰਬਰ ਇਕ ਬੈਡਮਿੰਟਨ ਖਿਡਾਰੀ 21 ਸਾਲਾ ਲਕਸ਼ੈ ਸੇਨ, ਉਸ ਦੇ ਪਰਿਵਾਰ ਅਤੇ ਸਾਬਕਾ ਰਾਸ਼ਟਰੀ ਕੋਚ ਵਿਮਲ ਕੁਮਾਰ ਖ਼ਿਲਾਫ਼ ਉਮਰ ਦੀ ਧੋਖਾਧੜੀ ਅਤੇ ਜਾਅਲਸਾਜ਼ੀ ਦਾ ਮਾਮਲਾ ਦਰਜ ਕੀਤਾ ਗਿਆ ਹੈ। ਐੱਮ. ਗੋਵਿਅੱਪਾ ਨਾਗਰਾਜਾ ਵੱਲੋਂ ਬੰਗਲੌਰ ਵਿੱਚ ਦਰਜ ਕਰਵਾਈ ਗਈ ਐੱਫਆਈਆਰ ਵਿੱਚ ਦੋਸ਼ ਲਗਾਇਆ ਗਿਆ ਹੈ ਕਿ ਮੌਜੂਦਾ ਰਾਸ਼ਟਰਮੰਡਲ ਖੇਡਾਂ ਦੇ ਚੈਂਪੀਅਨ ਅਤੇ ਉਸ ਦੇ ਭਰਾ ਚਿਰਾਗ ਸੇਨ ਨੇ 2010 ਤੋਂ ਉਮਰ-ਸਮੂਹ ਟੂਰਨਾਮੈਂਟ ਖੇਡਣ ਲਈ ਆਪਣੀ ਉਮਰ ਵਿੱਚ ਹੇਰਾਫੇਰੀ ਕੀਤੀ ਸੀ। ਐੱਫਆਈਆਰ ਵਿੱਚ ਲਕਸ਼ੈ ਦੇ ਪਿਤਾ ਧੀਰੇਂਦਰ (ਭਾਰਤੀ ਸਪੋਰਟਸ ਅਥਾਰਟੀ ਵਿੱਚ ਕੋਚ), ਮਾਂ ਨਿਰਮਲਾ ਅਤੇ ਵਿਮਲ ਦਾ ਨਾਮ ਵੀ ਹੈ। ਵਿਮਲ 10 ਸਾਲ ਤੋਂ ਵੱਧ ਸਮੇਂ ਤੋਂ ਲਕਸ਼ੈ ਅਤੇ ਚਿਰਾਗ ਨੂੰ ਕੋਚਿੰਗ ਦੇ ਰਿਹਾ ਹੈ। ਸੇਨ ਭਰਾ, ਜੋ ਉੱਤਰਾਖੰਡ ਦੇ ਰਹਿਣ ਵਾਲੇ ਹਨ, ਵਿਮਲ ਨਾਲ ਬੰਗਲੌਰ ਵਿੱਚ ਪ੍ਰਕਾਸ਼ ਪਾਦੁਕੋਣ ਬੈਡਮਿੰਟਨ ਅਕੈਡਮੀ ਵਿੱਚ ਸਿਖਲਾਈ ਲੈਂਦੇ ਹਨ, ਜਦੋਂ ਕਿ ਸ਼ਿਕਾਇਤਕਰਤਾ ਉਸੇ ਮਹਾਨਗਰ ਵਿੱਚ ਇੱਕ ਹੋਰ ਅਕੈਡਮੀ ਚਲਾਉਂਦਾ ਹੈ। ਸ਼ਿਕਾਇਤਕਰਤਾ ਨੇ ਦੋਸ਼ ਲਾਇਆ ਕਿ ਵਿਮਲ ਨੇ 2010 ਵਿੱਚ ਜਨਮ ਸਰਟੀਫਿਕੇਟ ਜਾਅਲੀ ਬਣਾਉਣ ਲਈ ਲਕਸ਼ੈ ਦੇ ਮਾਪਿਆਂ ਨਾਲ ਕਥਿਤ ਗੰਢਤੁੱਪ ਕੀਤੀ। ਜੇਕਰ ਉਸ 'ਤੇ ਇਹ ਦੋਸ਼ ਸਾਬਤ ਹੋ ਜਾਂਦੇ ਹਨ ਤਾਂ ਹਾਲ ਹੀ 'ਚ ਅਰਜੁਨ ਐਵਾਰਡ ਨਾਲ ਸਨਮਾਨਿਤ ਇਸ ਖਿਡਾਰੀ ਨੂੰ ਆਪਣੇ ਕਈ ਰਿਕਾਰਡ ਤਿਆਗਣੇ ਪੈ ਸਕਦੇ ਹਨ। ਇਸ ਦੌਰਾਨ ਕੋਚ ਵਿਮਲ ਨੇ ਸਾਰੇ ਦੋਸ਼ਾਂ ਨੂੰ ਰੱਦ ਕੀਤਾ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਚੋਣਾਂ ਦੀ ਚਾਸ਼ਣੀ ’ਚ ਲਪੇਟਿਆ ਬਜਟ

ਚੋਣਾਂ ਦੀ ਚਾਸ਼ਣੀ ’ਚ ਲਪੇਟਿਆ ਬਜਟ

ਕਿਸਾਨ ਖੁਦਕੁਸ਼ੀਆਂ: ਕੌਮਾਂਤਰੀ ਵਰਤਾਰਾ

ਕਿਸਾਨ ਖੁਦਕੁਸ਼ੀਆਂ: ਕੌਮਾਂਤਰੀ ਵਰਤਾਰਾ

ਬਜਟ 2023 ਅਤੇ ਮੁਲਕ ਦੇ ਬੁਨਿਆਦੀ ਮੁੱਦੇ

ਬਜਟ 2023 ਅਤੇ ਮੁਲਕ ਦੇ ਬੁਨਿਆਦੀ ਮੁੱਦੇ

ਆਖ਼ਿਰ ਇਸ ਦਰਦ ਕੀ ਦਵਾ ਕਯਾ ਹੈ...

ਆਖ਼ਿਰ ਇਸ ਦਰਦ ਕੀ ਦਵਾ ਕਯਾ ਹੈ...

ਪਾਕਿਸਤਾਨ ਸਿਆਸੀ ਦੁਬਿਧਾ ਦੇ ਰਾਹ ’ਤੇ

ਪਾਕਿਸਤਾਨ ਸਿਆਸੀ ਦੁਬਿਧਾ ਦੇ ਰਾਹ ’ਤੇ

ਮੁੱਖ ਖ਼ਬਰਾਂ

ਤੁਰਕੀ ਤੇ ਸੀਰੀਆ ਵਿੱਚ ਜਬਰਦਸਤ ਭੂਚਾਲ ਕਾਰਨ 1300 ਤੋਂ ਵੱਧ ਮੌਤਾਂ; ਕਈ ਇਮਾਰਤਾਂ ਤਬਾਹ

ਤੁਰਕੀ ਤੇ ਸੀਰੀਆ ਵਿੱਚ ਜਬਰਦਸਤ ਭੂਚਾਲ ਕਾਰਨ 1300 ਤੋਂ ਵੱਧ ਮੌਤਾਂ; ਕਈ ਇਮਾਰਤਾਂ ਤਬਾਹ

ਕਈ ਲੋਕ ਇਮਾਰਤਾਂ ਦੇ ਮਲਬੇ ਹੇਠ ਫਸੇ; ਮੌਤਾਂ ਦੀ ਗਿਣਤੀ ਵਧਣ ਦਾ ਖਦਸ਼ਾ

ਸੋਨੀਆ ਗਾਂਧੀ ਦੇ ਵਿਦੇਸ਼ੀ ਹੋਣ ਦੇ ਮੁੱਦੇ ’ਤੇ ਕਾਂਗਰਸ ਛੱਡਣ ਵਾਲਾ ਮੈਨੂੰ ਸਵਾਲ ਕਰ ਰਿਹੈ: ਪਰਨੀਤ ਕੌਰ

ਸੋਨੀਆ ਗਾਂਧੀ ਦੇ ਵਿਦੇਸ਼ੀ ਹੋਣ ਦੇ ਮੁੱਦੇ ’ਤੇ ਕਾਂਗਰਸ ਛੱਡਣ ਵਾਲਾ ਮੈਨੂੰ ਸਵਾਲ ਕਰ ਰਿਹੈ: ਪਰਨੀਤ ਕੌਰ

ਪਟਿਆਲਾ ਤੋਂ ਸੰਸਦ ਮੈਂਬਰ ਨੇ ਹਲਕਾ ਅਤੇ ਪੰਜਾਬ ਵਾਸੀਆਂ ਨਾਲ ਖੜ੍ਹੇ ਰਹਿ...

ਅਡਾਨੀ-ਹਿੰਡਨਬਰਗ ਰਿਪੋਰਟ ਮਾਮਲਾ: ਕਾਂਗਰਸ ਸਣੇ ਵਿਰੋਧੀ ਪਾਰਟੀਆਂ ਦੇ ਨੇਤਾਵਾਂ ਵੱਲੋਂ ਸੰਸਦੀ ਕੰਪਲੈਕਸ ’ਚ ਪ੍ਰਦਰਸ਼ਨ

ਅਡਾਨੀ-ਹਿੰਡਨਬਰਗ ਰਿਪੋਰਟ ਮਾਮਲਾ: ਕਾਂਗਰਸ ਸਣੇ ਵਿਰੋਧੀ ਪਾਰਟੀਆਂ ਦੇ ਨੇਤਾਵਾਂ ਵੱਲੋਂ ਸੰਸਦੀ ਕੰਪਲੈਕਸ ’ਚ ਪ੍ਰਦਰਸ਼ਨ

ਸਾਂਝੀ ਸੰਸਦੀ ਕਮੇਟੀ ਕਾਇਮ ਕਰਨ ਜਾਂ ਸੁਪਰੀਮ ਕੋਰਟ ਦੀ ਨਿਗਰਾਨੀ ਵਿੱਚ ਜ...

ਦਿੱਲੀ ਨਗਰ ਨਿਗਮ: ‘‘ਨਾਮਜ਼ਦ ਮੈਂਬਰਾਂ’’ ਨੂੰ ਵੋਟ ਦਾ ਅਧਿਕਾਰ ਦੇਣ ’ਤੇ ਹੰਗਾਮਾ

ਦਿੱਲੀ ਨਗਰ ਨਿਗਮ: ‘‘ਨਾਮਜ਼ਦ ਮੈਂਬਰਾਂ’’ ਨੂੰ ਵੋਟ ਦਾ ਅਧਿਕਾਰ ਦੇਣ ’ਤੇ ਹੰਗਾਮਾ

ਪ੍ਰੀਜ਼ਾਈਡਿੰਗ ਅਫ਼ਸਰ ਵੱਲੋਂ ਬਿਨਾਂ ਚੋਣ ਕਰਵਾਏ ਤੀਜੀ ਵਾਰ ਕਾਰਵਾਈ ਮੁਲ...

ਸ਼ਹਿਰ

View All