ਪਟਿਆਲਾ: ਸਟਾਰ ਤੇਜ਼ ਦੌੜਾਕ ਹਿਮਾ ਦਾਸ ਇੱਥੇ ਚੱਲ ਰਹੀ ਕੌਮੀ ਅੰਤਰ-ਰਾਜੀ ਅਥਲੈਟਿਕ ਚੈਂਪੀਅਨਸ਼ਿਪ ਵਿੱਚ ਅੱਜ 100 ਮੀਟਰ ਹੀਟ (ਦੌੜ) ਦੌਰਾਨ ਜ਼ਖ਼ਮੀ ਹੋ ਗਈ। ਉਸ ਦੀ ਸੱਟ ਦੀ ਗੰਭੀਰਤਾ ਦਾ ਹਾਲਾਂਕਿ ਅਜੇ ਪਤਾ ਨਹੀਂ ਚੱਲ ਸਕਿਆ। ਭਾਰਤੀ ਅਥਲੈਟਿਕਸ ਫੈਡਰੇਸ਼ਨ ਨੇ ਆਪਣੇ ਟਵਿੱਟਰ ਹੈਂਡਲ ’ਤੇ ਜਾਣਕਾਰੀ ਦਿੰਦਿਆਂ ਦੱਸਿਆ, ‘‘ਸਾਨੂੰ ਉਮੀਦ ਹੈ ਕਿ ਹਿਮਾ ਦਾਸ ਅੱਜ ਸਵੇਰੇ ਅੰਤਰ-ਰਾਜੀ ਮੀਟ ਵਿੱਚ 100 ਮੀਟਰ ਦੀ ਹੀਟ ਦੌਰਾਨ ਮਾਸਪੇਸ਼ੀਆਂ ਵਿੱਚ ਖਿੱਚ ਪੈਣ ਮਗਰੋਂ ਜਲਦ ਤੋਂ ਜਲਦ ਠੀਕ ਹੋ ਜਾਵੇਗੀ।’’ -ਪੀਟੀਆਈ