ਖੇਤਰੀ ਪ੍ਰਤੀਨਿਧ
ਪਟਿਆਲਾ, 4 ਦਸੰਬਰ
ਬਾਬਾ ਬੰਦਾ ਸਿੰਘ ਬਹਾਦਰ ਹੋਸਟਲ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਲੋਂ ਅੰਤਰ-ਹੋਸਟਲ ਕ੍ਰਿਕਟ ਟੂਰਨਾਮੈਂਟ ਕਰਵਾਇਆ ਗਿਆ, ਜਿਸ ਵਿੱਚ ਵੱਖ-ਵੱਖ ਹੋਸਟਲਾਂ ਦੀਆਂ ਟੀਮਾਂ ਵੱਲੋਂ ਹਿੱਸਾ ਲਿਆ ਗਿਆ। ਇਸ ਟੂਰਨਾਮੈਂਟ ਦੌਰਾਨ ਸੈਮੀ ਫਾਈਨਲ ਵਿੱਚ 4 ਟੀਮਾਂ ਪਹੁੰਚੀਆਂ ਜਿਨ੍ਹਾਂ ਵਿੱਚੋਂ ਫਾਈਨਲ ਮੈਚ ਦੌਰਾਨ ਭਾਈ ਵੀਰ ਸਿੰਘ ਹੋਸਟਲ ਵੱਲੋਂ 187 ਦੌੜਾਂ ਬਣਾਈਆਂ ਗਈਆਂ ਪਰ ਭਗਤ ਸਿੰਘ ਹੋਸਟਲ ਦੀ ਟੀਮ ਸਿਰਫ 120 ਦੌੜਾਂ ਹੀ ਬਣਾ ਪਾਈ, ਜਿਸ ਕਾਰਨ ਭਾਈ ਵੀਰ ਸਿੰਘ ਹੋਸਟਲ ਦੀ ਟੀਮ ਨੇ 67 ਦੌੜਾਂ ਨਾਲ ਜਿੱਤ ਹਾਸਿਲ ਕੀਤੀ। ਇਸ ਮੌਕੇ ਮੁਖ ਮਹਿਮਾਨ ਵਜੋਂ ਪਹੁੰਚੇ ਪ੍ਰੋਵੋਸਟ ਡਾ. ਇੰਦਰਜੀਤ ਸਿੰਘ ਚਹਿਲ ਨੇ ਖਿਡਾਰੀਆਂ ਦਾ ਮਾਣ ਵਧਾਇਆ। ਅਖੀਰ ਵਿੱਚ ਭਾਈ ਵੀਰ ਸਿੰਘ ਹੋਸਟਲ ਦੀ ਟੀਮ ਦੇ ਕਪਤਾਨ ਡਾ. ਗੌਰਵ ਗੁਪਤਾ ਅਤੇ ਉਨ੍ਹਾਂ ਦੀ ਟੀਮ ਨੂੰ ਟਰਾਫ਼ੀ , ਸੋਨ ਤਗਮਿਆਂ ਅਤੇ 1100 ਰੁਪਏ ਨਾਲ ਸਨਮਾਨਿਤ ਕੀਤਾ। ਰਨਰ ਅਪ ਰਹੀ ਟੀਮ ਦੇ ਕਪਤਾਨ ਜਤਿੰਦਰ ਸਿੰਘ ਅਤੇ ਟੀਮ ਨੂੰ ਟਰਾਫ਼ੀ ਅਤੇ ਤਗਮਿਆਂ ਨਾਲ ਸਨਮਾਨਿਤ ਕੀਤਾ।