ਚੇਨਈ, 27 ਮਈ
ਨੌਜਵਾਨ ਭਾਰਤੀ ਗ੍ਰੈਂਡਮਾਸਟਰ ਆਰ ਪ੍ਰਗਯਨੰਦ ਸ਼ੁੱਕਰਵਾਰ ਨੂੰ ਮੇਲਟਵਾਟਰ ਚੈਂਪੀਅਨਜ਼ ਟੂਰ ਚੈਸੇਬਲ ਮਾਸਟਰਜ਼ 2020 ਆਨਲਾਈਨ ਟੂਰਨਾਮੈਂਟ ਦੇ ਫਾਈਨਲ ਵਿੱਚ ਵਿਸ਼ਵ ਦੇ ਦੂਜੇ ਨੰਬਰ ਦੇ ਖਿਡਾਰੀ ਡਿੰਗ ਲੀਰੇਨ ਤੋਂ ਸਖ਼ਤ ਟਾਈ-ਬ੍ਰੇਕਰ ਵਿੱਚ ਹਾਰ ਗਿਆ। ਚੇੱਨਈ ਦੇ 16 ਸਾਲਾ ਪ੍ਰਗਯਾਨੰਦ ਨੇ ਪਹਿਲਾ ਸੈੱਟ ਗੁਆਉਣ ਤੋਂ ਬਾਅਦ ਦੂਜਾ ਸੈੱਟ ਜਿੱਤ ਲਿਆ ਪਰ ਇਸ ਤੋਂ ਬਾਅਦ ਦੋ ਬਾਜ਼ੀਆਂ ਦੇ ਬਲਿਟਜ਼ ਟਾਈਬ੍ਰੇਕਰ ਵਿੱਚ ਹਾਰ ਗਿਆ।