ਲੰਡਨ: ਬਰਤਾਨੀਆ ਦੇ ਸਾਬਕਾ ਵਿਸ਼ਵ ਲਾਈਟਵੇਟ ਚੈਂਪੀਅਨ ਆਮਿਰ ਖਾਨ ਨੇ ਅੱਜ ਮੁੱਕੇਬਾਜ਼ੀ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ। ਉਸਨੇ ਫਰਵਰੀ ਮਹੀਨੇ ਕੈੱਲ ਬਰੁੱਕ ਨੂੰ ਹਰਾਇਆ ਸੀ। ਆਮਿਰ ਖਾਨ (35) ਨੇ ਟਵੀਟ ਕੀਤਾ, ‘ਹੁਣ ਆਪਣੇ ਦਸਤਾਨੇ ਕਿੱਲੀ ’ਤੇ ਟੰਗਣ ਦਾ ਸਮਾਂ ਆ ਗਿਆ ਹੈ। ਮੈਂ ਆਪਣੇ ਇਸ 27 ਸਾਲ ਲੰਮੇ ਸ਼ਾਨਦਾਰ ਕਰੀਅਰ ਲਈ ਬਹੁਤ ਖੁਸ਼ ਹਾਂ।’ ਆਮਿਰ ਖਾਨ ਨੇ 17 ਸਾਲ ਦੀ ਉਮਰ ਵਿੱਚ 2004 ਦੀਆਂ ਓਲੰਪਿਕ ਖੇਡਾਂ ਦੇ ਲਾਈਟਵੇਟ ਮੁਕਾਬਲੇ ’ਚ ਚਾਂਦੀ ਦਾ ਤਗ਼ਮਾ ਜਿੱਤਿਆ ਸੀ। ਉਸ ਨੇ 2009 ’ਚ ਯੂਕਰੇਨ ਦੇ ਮੁੱਕੇਬਾਜ਼ ਆਂਦਰੇ ਕੋਟੇਲਨਾਇਕ ਨੂੰ ਹਰਾ ਕੇ ਡਬਲਿਊਬੀਏ ਲਾਈਟਵੇਟ ਬੈਲਟ ਤੇ 2011 ਵਿੱਚ ਅਮਰੀਕੀ ਮੁੱਕੇਬਾਜ਼ ਜ਼ੈਬ ਜੁਡਾਹ ਨੂੰ ਹਰਾ ਕੇ ਆਈਬੀਐੱਫ ਖਿਤਾਬ ਜਿੱਤਿਆ ਸੀ। ਉਸ ਨੇ ਮੁੱਕੇਬਾਜ਼ੀ ਦੇ ਸਫ਼ਰ ਦੌਰਾਨ 40 ’ਚੋਂ ਰਿਕਾਰਡ 34 ਮੁਕਾਬਲੇ ਜਿੱਤੇ। ਉਸ ਨੇ ਆਖਰੀ ਮੁਕਾਬਲੇ ’ਚ ਆਪਣੇ ਪੁਰਾਣੇ ਵਿਰੋਧੀ ਬਰੁੱਕ ਨੂੰ ਹਰਾਇਆ ਜਿਸ ਨੇ ਪਿਛਲੇ ਹਮਲੇ ਮੈਨਚੈਸਟਰ ’ਚ ਸੰਨਿਆਸ ਲੈਣ ਦਾ ਐਲਾਨ ਕੀਤਾ ਸੀ। -ਰਾਇਟਰਜ਼