ਪੁਣੇ: ਰੋਹਨ ਬੋਪੰਨਾ ਅਤੇ ਰਾਮਕੁਮਾਰ ਰਾਮਨਾਥਨ ਦੀ ਭਾਰਤੀ ਜੋੜੀ ਨੂੰ 31 ਜਨਵਰੀ ਤੋਂ ਇੱਥੇ ਸ਼ੁਰੂ ਹੋ ਰਹੇ ਚੌਥੇ ਟਾਟਾ ਓਪਨ ਮਹਾਰਾਸ਼ਟਰ ਟੈਨਿਸ ਟੂਰਨਾਮੈਂਟ ਦੇ ਡਬਲਜ਼ ਦੇ ਮੁੱਖ ਡਰਾਅ ਵਿੱਚ ਸਿੱਧਾ ਦਾਖ਼ਲਾ ਦਿੱਤਾ ਗਿਆ ਹੈ। ਇਸ ਭਾਰਤੀ ਜੋੜੀ ਨੇ ਇਸ ਮਹੀਨੇ ਦੇ ਸ਼ੁਰੂ ਵਿੱਚ ਐਡੀਲੇਡ ਇੰਟਰਨੈਸ਼ਨਲ ਏਟੀਪੀ 250 ਟੂਰਨਾਮੈਂਟ ਜਿੱਤਿਆ ਸੀ। ਉਸ ਨੇ ਆਪਣੀ ਸੰਯੁਕਤ ਦਰਜਾਬੰਦੀ 156 ਨਾਲ ਮੁੱਖ ਡਰਾਅ ਵਿੱਚ ਥਾਂ ਬਣਾਈ ਹੈ। ਕੁੱਲ 14 ਜੋੜੀਆਂ ਨੂੰ ਸਿੱਧਾ ਦਾਖ਼ਲਾ ਮਿਲਿਆ ਹੈ। ਇਸ ਦੇ ਲਈ ਸੰਯੁਕਤ ਦਰਜਾਬੰਦੀ ਦਾ ‘ਕੱਟ’ 250 ’ਤੇ ਗਿਆ। ਬੋਪੰਨਾ ਨੇ 2019 ਵਿੱਚ ਦਿਵਿਜ ਸ਼ਰਨ ਨਾਲ ਮਿਲ ਕੇ ਇੱਥੇ ਖ਼ਿਤਾਬ ਜਿੱਤਿਆ ਸੀ, ਜਦਕਿ ਰਾਮਨਾਥਨ ਪਿਛਲੀ ਵਾਰ ਪੂਰਵ ਰਾਜਾ ਨਾਲ ਸੈਮੀਫਾਈਨਲ ਵਿੱਚ ਪਹੁੰਚਿਆ ਸੀ। -ਪੀਟੀਆਈ