ਮੈਲਬਰਨ, 9 ਜਨਵਰੀ
ਏਟੀਪੀ ਟੂਰਜ਼ ’ਤੇ ਪਹਿਲੀ ਵਾਰ ਜੋੜੀ ਬਣਾ ਕੇ ਖੇਡ ਰਹੇ ਭਾਰਤ ਦੇ ਰੋਹਨ ਬੋਪੰਨਾ ਅਤੇ ਰਾਮ ਕੁਮਾਰ ਰਾਮਨਾਥਨ ਨੇ ਐਤਵਾਰ ਨੂੰ ਈਵਾਨ ਡੋਡਿਗ ਅਤੇ ਮਾਰਸੈਲੋ ਮੈਲੋ ਦੀ ਸਿਖ਼ਰਲਾ ਦਰਜਾ ਜੋੜੀ ਨੂੰ ਸਿੱਧੇ ਸੈੱਟਾਂ ’ਚ ਹਰਾ ਕੇ ਉਲਟਫੇਰ ਕਰਦੇ ਹੋਏ ਐਡੀਲੇਡ ਇੰਟਰਨੈਸ਼ਨਲ ਟੈਨਿਸ ਟੂਰਨਾਮੈਂਟ ਦਾ ਪੁਰਸ਼ ਸਿੰਗਲਜ਼ ਖ਼ਿਤਾਬ ਜਿੱਤਿਆ। ਭਾਰਤ ਦੀ ਗੈਰ-ਦਰਜਾ ਜੋੜੀ ਨੇ ਇਕ ਘੰਟੇ ਅਤੇ 21 ਮਿੰਟ ਵਿਚ 7-6 (6) 6-1 ਨਾਲ ਜਿੱਤ ਦਰਜ ਕੀਤੀ। ਭਾਰਤੀ ਜੋੜੀ ਨੇ ਚਾਰੋਂ ਬਰੇਕ ਪੁਆਇੰਟ ਬਚਾਏ ਜਦਕਿ ਦੋ ਵਾਰ ਵਿਰੋਧੀ ਜੋੜੀ ਦੀ ਸਰਵਿਸ ਤੋੜੀ। ਇਹ ਬੋਪੰਨਾ ਦਾ 20ਵਾਂ ਈਟੀਪੀ ਡਬਲਜ਼ ਖ਼ਿਤਾਬ ਅਤੇ ਰਾਮਕੁਮਾਰ ਦੇ ਨਾਲ ਪਹਿਲਾ ਖ਼ਿਤਾਬ ਹੈ। -ਪੀਟੀਆਈ