ਜਲਾਲਾਬਾਦ: ਨੇਪਾਲ ਦੀ ਰਾਜਧਾਨੀ ਕਾਠਮੰਡੂ ਦੇ ਲਲਿਤਪੁਰ ’ਚ ਹੋਏ ਬਾਸਕਟਬਾਲ ਮੁਕਾਬਲੇ ’ਚ ਹਰਪ੍ਰੀਤ ਸਿੰਘ ਨੇ ਗੋਲਡ ਮੈਡਲ ਜਿੱਤ ਕੇ ਇਲਾਕੇ ਦਾ ਮਾਣ ਵਧਾਇਆ ਹੈ। ਨੇਪਾਲ ਵਲੋਂ ਸਪਾਂਸਰ ਮੁਕਾਬਲੇ ਵਿਚ ਜਲਾਲਾਬਾਦ ਉਪ ਮੰਡਲ ਨਾਲ ਸਬੰਧਤ ਪਿੰਡ ਸਵਾਹਵਾਲਾ ਤੇ ਬਸਤੀ ਸ਼ਾਮ ਸਿੰਘ ਵਾਲੀ ਦੇ ਖਿਡਾਰੀ ਹਰਪ੍ਰੀਤ ਸਿੰਘ ਦੇ ਜਿੱਤਣ ’ਤੇ ਇਲਾਕੇ ਵਿਚ ਖੁਸ਼ੀ ਦੀ ਲਹਿਰ ਹੈ। ਉਸ ਦਾ ਬੀਤੀ ਸ਼ਾਮ ਆਪਣੇ ਘਰ ਪੁੱਜਣ ’ਤੇ ਸਵਾਗਤ ਕੀਤਾ ਗਿਆ। ਹਰਪ੍ਰੀਤ ਸਿੰਘ ਨੇ ਦੱਸਿਆ ਕਿ ਨੇਪਾਲ ’ਚ ਅੰਡਰ-23 ਬਾਸਕਟਬਾਲ ਟੂਰਨਾਮੈਂਟ ਦਾ ਫਾਈਨਲ ਮੁਕਾਬਲਾ ਟੀਮ ਚੈਂਪੀਅਨ ਅਤੇ ਨੇਪਾਲ ਬਾਲ ਦਰਮਿਆਨ ਹੋਇਆ। ਇਸ ਵਿਚ ਚੈਂਪੀਅਨ ਨੇ 21 ਅੰਕ ਹਾਸਲ ਕੀਤੇ ਜਦਕਿ ਨੇਪਾਲ ਬਾਲ ਨੂੰ 19 ਅੰਕ ਮਿਲੇ।
-ਨਿੱਜੀ ਪੱਤਰ ਪ੍ਰੇਰਕ