ਮੀਰਪੁਰ, 4 ਦਸੰਬਰ
ਲੋਕੇਸ਼ ਰਾਹੁਲ ਦੇ ਅਰਧ ਸੈਂਕੜੇ ਦੇ ਬਾਵਜੂਦ ਭਾਰਤ ਅੱਜ ਇਥੇ ਬੰਗਲਾਦੇਸ਼ ਖ਼ਿਲਾਫ਼ ਪਹਿਲੇ ਇਕ ਦਿਨਾਂ ਮੈਚ ਵਿੱਚ 41.2 ਓਵਰਾਂ ਵਿੱਚ 186 ਦੌੜਾਂ ‘ਤੇ ਢੇਰ ਹੋ ਗਿਆ। ਰਾਹੁਲ ਨੇ 73 ਦੌੜਾਂ ਦੀ ਪਾਰੀ ਖੇਡੀ। ਬੰਗਲਾਦੇਸ਼ ਲਈ ਸ਼ਾਕਿਬ ਅਲ ਹਸਨ ਨੇ 36 ਦੌੜਾਂ ਦੇ ਕੇ ਪੰਜ ਅਤੇ ਇਬਾਦਤ ਹੁਸੈਨ ਨੇ 47 ਦੌੜਾਂ ਦੇ ਕੇ ਚਾਰ ਵਿਕਟਾਂ ਲਈਆਂ। ਸ਼ਾਮ ਪੌਣੇ ਛੇ ਵਜੇ ਤੱਕ ਬੰਲਾਦੇਸ਼ ਨੇ 32 ਓਵਰਾਂ ‘ਚ 4 ਵਿਕਟਾਂ ਗੁਆ ਕੇ 119 ਦੌੜਾਂ ਬਣਾ ਲਈਆਂ ਸਨ। ਇਸ ਤੋਂ ਪਹਿਲਾਂ ਬੰਗਲਾਦੇਸ਼ ਦੇ ਕਪਤਾਨ ਲਿਟਨ ਦਾਸ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਭਾਰਤ ਨੇ ਤੇਜ਼ ਗੇਂਦਬਾਜ਼ ਕੁਲਦੀਪ ਸੇਨ ਨੂੰ ਮੌਕਾ ਦਿੱਤਾ ਹੈ। ਵਾਸ਼ਿੰਗਟਨ ਸੁੰਦਰ, ਸ਼ਾਹਬਾਜ਼ ਅਹਿਮਦ, ਸ਼ਾਰਦੁਲ ਠਾਕੁਰ ਅਤੇ ਦੀਪਕ ਚਾਹਰ ਟੀਮ ਵਿੱਚ ਹਨ ਤੇ ਉਪ ਕਪਤਾਨ ਲੋਕੇਸ਼ ਰਾਹੁਲ ਵਿਕਟਕੀਪਰ ਦੀ ਭੂਮਿਕਾ ਨਿਭਾਉਣਗੇ।