ਟੋਕੀਓ, 27 ਜੁਲਾਈ
ਸਾਤਵਿਕਸਾਈਰਾਜ ਰੰਕੀਰੈੱਡੀ ਤੇ ਚਿਰਾਗ ਸ਼ੈੱਟੀ ਦੀ ਜੋੜੀ ਨੇ ਗਲਤੀਆਂ ਤੋਂ ਸਬਕ ਲੈਂਦਿਆਂ ਮੰਗਲਵਾਰ ਨੂੰ ਇਥੇ ਟੋਕੀਓ ਓਲੰਪਿਕ ਦੇ ਬੈਡਮਿੰਟਨ ਪੁਰਸ਼ ਡਬਲਜ਼ ਵਰਗ ਦੇ ਆਪਣੇ ਤੀਜੇ ਮੈਚ ਵਿੱਚ ਬੈਨ ਲੇਨ ਤੇ ਸੀਨ ਵੈਂਡੀ ਦੀ ਬਰਤਾਨਵੀ ਜੋੜੀ ਨੂੰ ਸਿੱਧੇ ਗੇਮਾਂ ਵਿੱਚ ਹਰਾਉਣ ਦੇ ਬਾਵਜੂਦ ਨਾਕਆਊਟ ਗੇੜ ਵਿੱਚ ਥਾਂ ਬਣਾਉਣ ਵਿੱਚ ਨਾਕਾਮ ਰਹੀ। ਆਲਮੀ ਦਰਜਾਬੰਦੀ ਵਿੱਚ 10ਵੇਂ ਸਥਾਨ ’ਤੇ ਕਾਬਜ਼ ਭਾਰਤੀ ਜੋੜੀ ਨੇ ਬਰਤਾਨਵੀ ਸ਼ਟਲਰਾਂ ਨੂੰ 21-17, 21-19 ਨਾਲ ਗਰੁੱਪ ਗੇੜ ਵਿਚ ਦੂਜੀ ਜਿੱਤ ਦਰਜ ਕੀਤੀ। ਉਧਰ ਚੀਨੀ ਤਾਇਪੇ ਦੀ ਜੋੜੀ ਵੱਲੋਂ ਇੰਡੋਨੇਸ਼ੀਆ ਦੀ ਨੰਬਰ ਇਕ ਜੋੜੀ ਨੂੰ 21-18, 15-21 ਤੇ 21-17 ਨਾਲ ਹਰਾਉਣ ਕਰਕੇ ਸਾਤਵਿਕ ਤੇ ਚਿਰਾਗ ਟੋਕੀਓ ਓਲੰਪਿਕ ’ਚੋਂ ਬਾਹਰ ਹੋ ਗਏ। -ਪੀਟੀਆਈ