ਲੰਡਨ: ਨੋਵਾਕ ਜੋਕੋਵਿਚ, ਰੋਜਰ ਫੈਡਰਰ, ਰਾਫੇਲ ਨਡਾਲ ਤੇ ਫਰਾਂਸਿਸ ਤਿਆਫੋਈ ਨੂੰ ਏਟੀਪੀ ਟੈਨਿਸ-2020 ਪੁਰਸਕਾਰ ਮਿਲਿਆ ਹੈ। ਜੋਕੋਵਿਚ ਨੇ ਇਸ ਸਾਲ ਰਿਕਾਰਡ ਆਸਟਰੇਲੀਅਨ ਓਪਨ ਸਹਿਤ ਕੁੱਲ ਚਾਰ ਖਿਤਾਬ ਹਾਸਲ ਕੀਤੇ ਤੇ ਉਹ ਸਿੰਗਲ ਵਰਗ ਵਿਚ ਪਸੰਦੀਦਾ ਖਿਡਾਰੀ ਬਣਿਆ। ਅਮਰੀਕੀ ਓਪਨ ਚੈਂਪੀਅਨ ਮੇਟ ਪਾਵਿਕ ਅਤੇ ਬਰੂਨੋ ਸੋਅਰਜ਼ ਦੀ ਮਿਸ਼ਰਤ ਜੋੜੀ ਪਹਿਲੇ ਨੰਬਰ ’ਤੇ ਰਹੀ। ਰੋਲਾਂ ਗੈਰਾਂ ਵਿਚ 13 ਖ਼ਿਤਾਬ ਜਿੱਤਣ ਵਾਲੇ ਨਡਾਲ ਨੂੰ ਲਗਾਤਾਰ ਤੀਜੇ ਸਾਲ ਤੇ ਕੁੱਲ ਚੌਥੀ ਵਾਰ ਸਟੀਫਨ ਐਡਬਰਗ ਖੇਡ ਭਾਵਨਾ ਪੁਰਸਕਾਰ ਮਿਲਿਆ। -ਪੀਟੀਆਈ