ਸਤਵਿੰਦਰ ਬਸਰਾ
ਲੁਧਿਆਣਾ, 11 ਨਵੰਬਰ
ਸਥਾਨਕ ਗੁਰੂ ਨਾਨਕ ਪਬਲਿਕ ਸਕੂਲ ਸਰਾਭਾ ਨਗਰ ਦੀਆਂ ਦੋ ਰੋਜ਼ਾ ਸਾਲਾਨਾ ਖੇਡਾਂ ਅੱਜ ਸਮਾਪਤ ਹੋ ਗਈਆਂ। ਇਨ੍ਹਾਂ ਖੇਡਾਂ ਦੀ ਓਵਰਆਲ ਟਰਾਫੀ ਸ਼ਹੀਦ ਭਗਤ ਸਿੰਘ ਹਾਊਸ ਨੇ ਜਿੱਤ ਲਈ ਹੈ। ਸਮਾਪਤੀ ਸਮਾਗਮ ਵਿੱਚ ਐੱਸਐੱਸਪੀ ਵਿਜੀਲੈਂਸ ਰੁਪਿੰਦਰ ਸਿੰਘ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ, ਜਦਕਿ ਸਕੂਲ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਸੁਰਿੰਦਰ ਸਿੰਘ ਅਤੇ ਪ੍ਰਿੰਸੀਪਲ ਜੀਐੱਸ ਨਾਗੀ ਨੇ ਉਨ੍ਹਾਂ ਨੂੰ ਨਿੱਘੀ ਜੀ ਆਇਆਂ ਆਖੀ। ਖੇਡਾਂ ਦੇ ਆਖਰੀ ਦਿਨ ਲੜਕਿਆਂ ਦੀ ਚੌਥੀ ਜਮਾਤ ਦੀ 100 ਮੀਟਰ ਦੌੜ ਵਿੱਚ ਰਣਪ੍ਰਤਾਪ ਸਿੰਘ, ਮਾਨਵ ਅਤੇ ਅਕਾਸ਼, 200 ਮੀਟਰ ਦੌੜ ਵਿੱਚ ਦਰਸ਼ਪਿਆਸ ਸਿੰਘ, ਪ੍ਰਭਵੀਰ ਸਿੰਘ ਅਤੇ ਹਰਸ਼ਾਨ ਸਿੰਘ, ਅੜਿੱਕਾ ਦੌੜ ਵਿੱਚ ਗੁਰਨੂਰ ਸਿੰਘ, ਪ੍ਰਭਮੇਹਰ ਸਿੰਘ ਅਤੇ ਏਕਮਜੋਤ, ਪੰਜਵੀਂ ਜਮਾਤ ਵਿੱਚੋਂ 100 ਮੀਟਰ ਦੌੜ ’ਚ ਦਿਵਜੋਤ, ਮਨਰਾਜਵੀਰ ਸਿੰਘ ਅਤੇ ਗੁਰਨਿਵਾਜ਼ ਸਿੰਘ, 200 ਮੀਟਰ ਦੌੜ ਵਿੱਚ ਯੁਵਰਾਜ ਸਿੰਘ, ਵਰੁਨਦੀਪ ਸਿੰਘ ਅਤੇ ਠਾਕੁਰ ਰਨਬੀਰ ਸਿੰਘ, ਅੜਿੱਕਾ ਦੌੜ ਵਿੱਚ ਤੇਜਵੀਰਪਾਲ ਸਿੰਘ,ਲਕਸ਼ੈ ਅਤੇ ਜਗਜੋਤ ਸਿੰਘ ਨੇ ਕ੍ਰਮਵਾਰ ਪਹਿਲੀ, ਦੂਜੀ ਅਤੇ ਤੀਜੀ ਪੁਜੀਸ਼ਨ ਹਾਸਲ ਕੀਤੀ। ਸੀਨੀਅਰ ਲੜਕਿਆਂ ਦੀ 100 ਮੀਟਰ ਦੌੜ ਵਿੱਚ ਗੁਰਅਸੀਸ ਸਿੰਘ, 200 ਮੀਟਰ ਵਿੱਚੋਂ ਅਰਨਵ, 400 ਵਿੱਚੋਂ ਕਰਨਵੀਰ ਸਿੰਘ ਸੇਖੋਂ, 800 ਮੀਟਰ ਵਿੱਚੋਂ ਵਿਸ਼ਾਲ, ਲੰਬੀ ਛਾਲ ਵਿੱਚੋਂ ਤਮਨਦੀਪ ਸਿੰਘ, ਸ਼ਾਟਪੁਟ ਵਿੱਚੋਂ ਹਰਦਲਜੀਤ ਸਿੰਘ ਨੇ ਪਹਿਲੇ ਸਥਾਨ ਹਾਸਲ ਕੀਤੇ। ਇਸੇ ਤਰ੍ਹਾਂ ਸੀਨੀਅਰ ਲੜਕੀਆਂ ਦੀ 100 ਅਤੇ 200 ਮੀਟਰ ਦੌੜ ਕਾਵਿਆ ਸੂਦ, 400 ਮੀਟਰ ਦੌੜ ਜਸਲੀਨ ਕੌਰ ਨੇ ਜਿੱਤੀ। ਸੀਨੀਅਰ ਲੜਕਿਆਂ ਵਿੱਚੋਂ ਕਰਨਵੀਰ ਸਿੰਘ ਸੇਖੋਂ ਅਤੇ ਲੜਕੀਆਂ ਵਿੱਚੋਂ ਕਾਵਿਆ ਸੂਦ ਨੂੰ ਬੈਸਟ ਐਥਲੀਟ ਐਲਾਨਿਆ ਗਿਆ।