ਦੁਬਈ, 9 ਸਤੰਬਰ
ਇਥੋਂ ਦੇ ਦੁਬਈ ਕੌਮਾਂਤਰੀ ਕ੍ਰਿਕਟ ਸਟੇਡੀਅਮ ਵਿਚ ਅੱਜ ਖੇਡੇ ਗਏ ਏਸ਼ੀਆ ਕੱਪ ਦੇ ਇਕ ਮੈਚ ਵਿਚ ਸ੍ਰੀਲੰਕਾ ਨੇ ਪਾਕਿਸਤਾਨ ਨੂੰ ਪੰਜ ਵਿਕਟਾਂ ਨਾਲ ਹਰਾ ਦਿੱਤਾ। ਇਹ ਦੋਵੇਂ ਟੀਮਾਂ ਪਹਿਲਾਂ ਹੀ ਫਾਈਨਲ ਵਿਚ ਪੁੱਜ ਚੁੱਕੀਆਂ ਹਨ ਜੋ 11 ਸਤੰਬਰ ਨੂੰ ਹੋਵੇਗਾ। ਸ੍ਰੀਲੰਕਾ ਦੇ ਪਥੁਮ ਨਿਸਾਂਕਾ ਨੇ 55 ਦੌੜਾਂ ਦੀ ਨਾਬਾਦ ਪਾਰੀ ਖੇਡਦਿਆਂ ਟੀਮ ਨੂੰ ਜਿੱਤ ਦਿਵਾਈ। ਇਸ ਤੋਂ ਪਹਿਲਾਂ ਪਾਕਿਸਤਾਨ ਦੀ ਪੂਰੀ ਟੀਮ 121 ਦੌੜਾਂ ਬਣਾ ਕੇ ਆਊਟ ਹੋ ਗਈ ਜਿਸ ਦੇ ਜਵਾਬ ਵਿਚ ਸ੍ਰੀਲੰਕਾ ਨੇ ਪੰਜ ਵਿਕਟਾਂ ਦੇ ਨੁਕਸਾਨ ਨਾਲ 124 ਦੌੜਾਂ ਬਣਾ ਕੇ ਮੈਚ ਜਿੱਤ ਲਿਆ।