ਨਾਟਿੰਗਮ, 5 ਅਗਸਤ
ਇੰਗਲੈਂਡ ਤੇ ਭਾਰਤ ਵਿੱਚ ਖੇਡੇ ਜਾਣ ਵਾਲੇ ਕੁੱਲ ਪੰਜ ਕ੍ਰਿਕਟ ਟੈਸਟ ਮੈਚਾਂ ਦੀ ਲੜੀ ਦੇ ਪਹਿਲੇ ਮੈਚ ਦੇ ਦੂਜੇ ਦਿਨ ਅੱਜ ਇੰਗਲੈਂਡ ਦੇ ਤੇਜ਼ ਗੇਂਦਬਾਜ਼ ਜੇਮਸ ਐਂਡਰਸਨ ਨੇ ਲਗਾਤਾਰ ਦੋ ਵਿਕਟਾਂ ਝਟਕਾ ਕੇ ਭਾਰਤ ਨੂੰ ਇੰਗਲੈਂਡ ਦੇ ਖ਼ਿਲਾਫ਼ ਚੰਗੀ ਸ਼ੁਰੂਆਤ ਦਾ ਬਹੁਤਾ ਫਾਇਦਾ ਨਹੀਂ ਲੈਣ ਦਿੱਤਾ। ਭਾਰਤ ਨੇ ਚਾਹ ਦੇ ਸਮੇਂ ਤੱਕ ਆਪਣੀ ਪਹਿਲੀ ਪਾਰੀ ਵਿੱਚ 4 ਵਿਕਟਾਂ ਗਵਾ ਕੇ 125 ਦੌੜਾਂ ਬਣਾਈਆਂ ਸਨ ਤੇ ਉਹ ਇੰਗਲੈਂਡ ਦੀਆਂ 183 ਦੌੜਾਂ ਤੋਂ ਅਜੇ 58 ਦੌੜਾਂ ਨਾਲ ਪੱਛੜਿਆ ਹੋਇਆ ਹੈ। ਭਾਰਤ ਦਾ ਸਕੋਰ ਇਕ ਸਮੇਂ ਬਿਨਾਂ ਕਿਸੇ ਨੁਕਸਾਨ ਤੋਂ 97 ਦੌੜਾਂ ਸੀ ਪਰ ਉਸ ਨੇ ਅਗਲੀਆਂ 15 ਦੌੜਾਂ ਵਿੱਚ ਰੋਹਿਤ ਸ਼ਰਮਾ (107 ਗੇਂਦਾਂ ’ਤੇ 36), ਚੇਤੇਸ਼ਵਰ ਪੁਜਾਰਾ (ਚਾਰ), ਵਿਰਾਟ ਕੋਹਲੀ (0) ਤੇ ਅਜਿੰਕਿਆ ਰਹਾਨੇ (5) ਦੀਆਂ ਵਿਕਟਾਂ ਗਵਾ ਦਿੱਤੀਆਂ। ਇਸ ਤਰ੍ਹਾਂ ਐਂਡਰਸਨ ਨੇ 15 ਦੌੜਾਂ ਦੇ ਕੇ ਕਹਿਰ ਮਚਾ ਦਿੱਤਾ। ਇਸ ਮਗਰੋਂ ਖਰਾਬ ਮੌਸਮ ਭਾਰਤ ਦੇ ਬਚਾਅ ਵਿੱਚ ਆਇਆ ਤੇ ਮੀਂਹ ਕਾਰਨ ਮੈਚ ਰੋਕ ਦਿੱਤਾ ਗਿਆ। ਉਸ ਸਮੇਂ ਸਲਾਮੀ ਬੱਲੇਬਾਜ਼ ਕੇਐੱਲ ਰਾਹੁਲ 148 ਗੇਂਦਾ ’ਤੇ 57 ਦੌੜਾਂ ਬਣਾ ਕੇ ਖੇਡ ਰਿਹਾ ਸੀ ਤੇ ਵਿਕਟਕੀਪਰ ਬੱਲੇਬਾਜ਼ ਰਿਸ਼ਬ ਪੰਤ ਨੇ ਸੱਤ ਦੌੜਾਂ ਬਣਾਈਆਂ ਸਨ। -ਪੀਟੀਆਈ