ਨਵੀਂ ਦਿੱਲੀ: ਬਿਹਾਰ ਸਰਕਾਰ ਦੇ ਸਾਬਕਾ ਚੋਣ ਅਧਿਕਾਰੀ ਅਜੈ ਨਾਇਕ ਨੂੰ 9 ਅਕਤੂਬਰ ਨੂੰ ਹੋ ਰਹੀਆਂ ਹਾਕੀ ਇੰਡੀਆ ਦੀਆਂ ਚੋਣਾਂ ਲਈ ਰਿਟਰਨਿੰਗ ਅਫ਼ਸਰ ਨਿਯੁਕਤ ਕੀਤਾ ਗਿਆ ਹੈ। ਇਹ ਨਿਯੁਕਤੀ ਅੰਤਰਰਾਸ਼ਟਰੀ ਹਾਕੀ ਫੈਡਰੇਸ਼ਨ (ਐਫਆਈਐਚ) ਅਤੇ ਦੇਸ਼ ਵਿੱਚ ਖੇਡ ਦਾ ਸੰਚਾਲਨ ਕਰ ਰਹੀ ਪ੍ਰਸ਼ਾਸਕਾਂ ਦੀ ਕਮੇਟੀ (ਸੀਓਏ) ਵਿਚਾਲੇ ਹੋਈ ਮੀਟਿੰਗ ਦੌਰਾਨ ਕੀਤੀ ਗਈ। ਮੀਟਿੰਗ ਵਿੱਚ ਐੱਫਆਈਐੱਚ ਦੇ ਕਾਰਜਕਾਰੀ ਪ੍ਰਧਾਨ ਸੈਫ ਅਹਿਮਦ ਤੇ ਸੀਈਓ ਥੀਰੀ ਵੇਲ ਤੋਂ ਇਲਾਵਾ ਸੀਓਏ ਦੇ ਮੈਂਬਰ ਜਸਟਿਸ ਅਨਿਲ ਆਰ ਦੇਵ, ਐੱਸ.ਵਾਈ ਕੁਰੈਸ਼ੀ ਅਤੇ ਜ਼ਫਰ ਇਕਬਾਲ ਹਾਜ਼ਰ ਸਨ। ਏ.ਕੇ ਮਜੂਮਦਾਰ ਨੂੰ ਸਹਾਇਕ ਰਿਟਰਨਿੰਗ ਅਫ਼ਸਰ ਨਿਯੁਕਤ ਕੀਤਾ ਗਿਆ ਹੈ। ਹਾਕੀ ਇੰਡੀਆ ਨੇ ਇਕ ਬਿਆਨ ’ਚ ਕਿਹਾ,‘‘ਉਹ ਤੁਰੰਤ ਪ੍ਰਭਾਵ ਨਾਲ ਆਪਣੇ ਅਹੁਦੇ ਸੰਭਾਲਣਗੇ।’’ -ਪੀਟੀਆਈ