ਨਵੀਂ ਦਿੱਲੀ: ਇੱਥੇ ਚੱਲ ਰਹੇ ਆਈਐੱਸਐੱਸਐੱਫ ਵਿਸ਼ਵ ਕੱਪ ਵਿੱਚ ਅੱਜ ਸੌਰਭ ਚੌਧਰੀ ਅਤੇ ਮਨੂ ਭਾਕਰ ਦੀ ਜੋੜੀ ਨੇ ਨਿਸ਼ਾਨੇਬਾਜ਼ੀ ਦੇ ‘10 ਮੀਟਰ ਏਅਰ ਪਿਸਟਲ ਮਿਕਸਡ ਟੀਮ’ ਮੁਕਾਬਲੇ ’ਚ ਸੋਨ ਤਗ਼ਮੇ ਆਪਣੇ ਨਾਂ ਕੀਤੇ। ਭਾਰਤੀ ਜੋੜੀ ਨੇ ਫਾਈਨਲ ਵਿੱਚ ਇਰਾਨ ਦੇ ਗੋਲਨੋਸ਼ ਸੇਬਹਾਤੋਲਾਹੀ ਅਤੇ ਜਾਵੇਦ ਫੋਰੋਗੀ ਨੂੰ 16-12 ਨਾਲ ਹਰਾਇਆ। ਇਸੇ ਤਰ੍ਹਾਂ ਭਾਰਤ ਦੀ ਯਸ਼ਸਵਿਨੀ ਸਿੰਘ ਦੇਸਵਾਲ ਅਤੇ ਅਭਿਸ਼ੇਕ ਵਰਮਾ ਨੇ ਤੁਰਕੀ ਦੇ ਸੇਵਾਲ ਇਲਾਇਦਾ ਤਾਰਹਾਨ ਅਤੇ ਇਸਮਾਈਲ ਕੇਲੇਸ ਨੂੰ 17-13 ਨਾਲ ਹਰਾ ਕੇ ਕਾਂਸੇ ਦਾ ਤਗ਼ਮਾ ਜਿੱਤਿਆ। -ਪੀਟੀਆਈ
ਏਅਰ ਰਾਈਫਲ ’ਚ ਦਿਵਿਆਂਸ਼ ਤੇ ਇਲਾਵੇਨਿਲ ਦੇ ਸੋਨ ਤਗ਼ਮੇ
ਨਵੀਂ ਦਿੱਲੀ: ਆਈਐੱਸਐੱਸਐੱਫ ਵਿਸ਼ਵ ਕੱਪ ਦੇ 10 ਮੀਟਰ ਏਅਰ ਰਾਈਫਲ ਮਿਕਸਡ ਟੀਮ ਮੁਕਾਬਲੇ ’ਚ ਭਾਰਤ ਦੇ ਦਿਵਿਆਂਸ਼ ਸਿੰਘ ਪੰਵਾਰ ਅਤੇ ਇਲਾਵੇਨਿਲ ਵਲਾਰਿਵਾਨ ਨੇ ਹੰਗਰੀ ਦੇ ਇਸਤਾਵਾਨ ਪੇਨੀ ਅਤੇ ਇਸਜ਼ਤਰ ਡੇਨੇਸ ਨੂੰ 16-10 ਨਾਲ ਹਰਾ ਕੇ ਸੋਨ ਤਗ਼ਮਾ ਜਿੱਤਿਆ। ਇਸ ਤੋਂ ਪਹਿਲਾਂ ਦਿਵਿਆਂਸ਼ ਨੇ ਵਿਅਕਤੀਗਤ ਵਰਗ ਵਿੱਚ ਕਾਂਸੇ ਦਾ ਤਗ਼ਮਾ ਜਿੱਤਿਆ ਸੀ।