ਨਵੀਂ ਦਿੱਲੀ: ਇੱਥੇ ਚੱਲ ਰਹੇ ਆਈਐੱਸਐੱਸਐੱਫ ਵਿਸ਼ਵ ਕੱਪ ਦੇ 10 ਮੀਟਰ ਏਅਰ ਪਿਸਟਲ ਵਰਗ ਵਿੱਚ ਅੱਜ ਮਹਿਲਾ ਅਤੇ ਪੁਰਸ਼ ਦੋਹਾਂ ਟੀਮਾਂ ਨੇ ਸੋਨ ਤਗ਼ਮੇ ਜਿੱਤਣ ’ਚ ਸਫ਼ਲਤਾ ਹਾਸਲ ਕੀਤੀ। ਭਾਰਤ ਦੀ ਯਸ਼ਸਵਨੀ ਸਿੰਘ ਦੇਸਵਾਲ, ਮਨੂ ਭਾਕਰ ਅਤੇ ਸ੍ਰੀ ਨਿਵੇਥਾ ਦੀ ਟੀਮ ਨੇ 10 ਮੀਟਰ ਏਅਰ ਪਿਸਟਲ ਵਿੱਚ ਪੋਲੈਂਡ ਦੀ ਟੀਮ ਨੂੰ ਹਰਾ ਕੇ ਸੋਨ ਤਗ਼ਮਾ ਜਿੱਤਿਆ। ਇਸ ਤੋਂ ਬਾਅਦ ਯੁਵਾ ਓਲੰਪਿਕ ਅਤੇ ਏਸ਼ਿਆਈ ਖੇਡਾਂ ਦੇ ਸੋਨ ਤਗ਼ਮਾ ਜੇਤੂ ਸੌਰਭ ਚੌਧਰੀ, ਅਭਿਸ਼ੇਕ ਵਰਮਾ ਅਤੇ ਸ਼ਾਹਜਾਰ ਰਿਜ਼ਵੀ ਦੀ ਟੀਮ ਨੇ ਪੁਰਸ਼ ਵਰਗ ਦੇ ਫਾਈਨਲ ਵਿੱਚ ਵੀਅਤਨਾਮ ਦੀ ਟੀਮ ਨੂੰ 17-11 ਨਾਲ ਹਰਾ ਕੇ ਸੋਨੇ ਦਾ ਤਗ਼ਮਾ ਆਪਣੇ ਨਾਂ ਕੀਤਾ। -ਪੀਟੀਆਈ