ਢਾਕਾ: ਭਾਰਤ ਦੇ ਅਭਿਸ਼ੇਕ ਸੈਣੀ ਨੇ ਹਮਵਤਨ ਰਿਤਵਿਕ ਸੰਜੀਵੀ ਨੂੰ ਫਾਈਨਲ ਵਿੱਚ ਹਰਾ ਕੇ ਇੱਥੇ ਬੰਗਲਾਦੇਸ਼ ਕੌਮਾਂਤਰੀ ਚੈਲੇਂਜ ਬੈਡਮਿੰਟਨ ਟੂਰਨਾਮੈਂਟ ਦਾ ਪੁਰਸ਼ ਸਿੰਗਲਜ਼ ਖ਼ਿਤਾਬ ਜਿੱਤ ਲਿਆ ਹੈ। ਬੀਤੇ ਦਿਨੀਂ ਖੇਡੇ ਗਏ ਫਾਈਨਲ ਮੈਚ ਵਿੱਚ ਸੈਣੀ ਨੇ ਰਿਤਵਿਕ ਨੂੰ 34 ਮਿੰਟ ਵਿੱਚ 21-15, 21-18 ਦੇ ਫਰਕ ਨਾਲ ਹਰਾਇਆ। ਮਹਿਰੀਨ ਰਿਜ਼ਾ ਅਤੇ ਆਰਤੀ ਸਾਰਾ ਸੁਨੀਲ ਦੀ ਭਾਰਤੀ ਜੋੜੀ ਨੇ ਮਹਿਲਾ ਡਬਲਜ਼ ਦਾ ਖ਼ਿਤਾਬ ਜਿੱਤਿਆ ਹੈ। ਮਿਕਸਡ ਡਬਲਜ਼ ਫਾਈਨਲ ਵਿੱਚ ਭਾਰਤ ਦੇ ਪ੍ਰਤੀਕ ਰਾਨਾਡੇ ਤੇ ਅਕਸ਼ੈ ਵਾਰੰਗ ਸ੍ਰੀਲੰਕਾਈ ਜੋੜੀ ਤੋਂ ਹਾਰ ਗਏ। -ਪੀਟੀਆਈ