ਚੇਨੱਈ: ਨਿਰਦੇਸ਼ਕ ਸੱਤਿਆਸ਼ਿਵ ਦੀ ਟੀਮ ਨੇ ਐਕਸ਼ਨ ਫਿਲਮ ‘ਕਾਮਨ ਮੈਨ’, ਜਿਸ ਵਿੱਚ ਸ਼ਸ਼ੀਕੁਮਾਰ ਅਤੇ ਹਰੀਪ੍ਰਿਯਾ ਵੀ ਭੂਮਿਕਾ ਨਿਭਾ ਰਹੇ ਹਨ, ਨੇ ਫਿਲਮ ਵਿੱਚ ਖਲਨਾਇਕ ਦੀ ਭੂਮਿਕਾ ਨਿਭਾਉਣ ਵਾਲੇ ਵਿਕਰਾਂਤ ਦੀ ਦਿੱਖ ਰਿਲੀਜ਼ ਕੀਤੀ ਹੈ। ਅੱਜ ਟੀਮ ਨੇ ਵਿਕਰਾਂਤ ਦੇ ਫਿਲਮ ਵਿਚਲੇ ਕਿਰਦਾਰ ਦੀ ‘ਸ਼ੈਤਾਨ ਦੀ ਝਲਕ’ ਦੇ ਸਿਰਲੇਖ ਹੇਠ ਇੱਕ ਛੋਟੀ ਵੀਡੀਓ ਕਲਿੱਪ ਸਾਂਝੀ ਕੀਤੀ ਹੈ। ਉਸ ਦੀ ਭੂਮਿਕਾ ਬਾਰੇ ਗੱਲ ਕਰਦਿਆਂ ਟੀਮ ਨੇ ਕਿਹਾ, ‘‘ਹਰ ਕਹਾਣੀ ਵਿੱਚ ਖਲਨਾਇਕ ਹੁੰਦਾ ਹੈ ਪਰ ਸਾਡੇ ਕੋਲ ਸ਼ੈਤਾਨ ਹੈ ਅਤੇ ਸ਼ੈਤਾਨ ਦੀ ਝਲਕ ਸਾਹਮਣੇ ਆਈ ਹੈ।’’ ਅਦਾਕਾਰ ਸ਼ਸ਼ੀਕੁਮਾਰ ਨੇ ‘ਸ਼ੈਤਾਨ ਦੀ ਝਲਕ’ ਰਿਲੀਜ਼ ਕਰਦਿਆਂ ਟਵੀਟ ਕੀਤਾ, ‘‘ਹਰ ਕਹਾਣੀ ਵਿੱਚ ਖਲਨਾਇਕ ਹੋਵੇਗਾ ਪਰ ‘ਕਾਮਨ ਮੈਨ’ ਵਿੱਚ ਮੇਰਾ ਥੰਬੀ (ਛੋਟਾ ਭਰਾ) ਵਿਕਰਾਂਤ ਖਲਨਾਇਕ ਨਹੀਂ ਹੈ।’’ ਫਿਲਮ ਦੀ ਕਹਾਣੀ ਵੀ ਸੱਤਿਆਸ਼ਿਵ ਨੇ ਲਿਖੀ ਹੈ। ਉਸ ਨੂੰ ਚੰਦਰੂ ਫਿਲਮਜ਼ ਇੰਟਰਨੈਸ਼ਨਲ ਦੇ ਟੀਡੀ ਰਾਜਾ ਦੇ ਸਹਿਯੋਗ ਨਾਲ ਬਣ ਰਹੀ ਇਸ ਫਿਲਮ ਤੋਂ ਵੱਡੀਆਂ ਉਮੀਦਾਂ ਹਨ। -ਆਈਏਐੱਨਐੱਸ