ਮੁੰਬਈ, 13 ਅਗਸਤ
ਫ਼ਿਲਮ ‘ਦਿ ਕਨਵਰਜ਼ਨ’ ਦਾ ਟਰੇਲਰ ਅੱਜ ਜਾਰੀ ਕੀਤਾ ਗਿਆ। ਫ਼ਿਲਮ ਭਾਰਤ ’ਚ ਜਾਤ ਤੇ ਧਰਮ ਤੋਂ ਬਾਹਰ ਹੁੰਦੇ ਪ੍ਰੇਮ ਵਿਆਹਾਂ ਦੀਆਂ ਸਮੱਸਿਆਵਾਂ ਨੂੰ ਉਜਾਗਰ ਕਰਦੀ ਹੈ। ਫ਼ਿਲਮ ਨਿਰਦੇਸ਼ਕ ਵਿਨੋਦ ਤਿਵਾੜੀ ਨੇ ਕਿਹਾ ਕਿ ਫ਼ਿਲਮ ਦੇ ਵਿਸ਼ੇ ਨਾਲ ਅਜੋਕੀ ਨੌਜਵਾਨ ਪੀੜ੍ਹੀ ’ਚ ਜਾਗਰੂਕਤਾ ਆਵੇਗੀ। ‘ਦਿ ਕਨਵਰਜ਼ਨ’ ਫ਼ਿਲਮ ਭਾਰਤ ’ਚ ਪ੍ਰੇਮ ਵਿਆਹ ਦੇ ਰਾਹ ਵਿੱਚ ਆਉਂਦੇ ਧਾਰਮਿਕ ਅੜਿੱਕਿਆਂ ਦੇ ਰੂ-ਬਰੂ ਕਰਵਾਉਂਦੀ ਹੈ। ਵਿੰਧਿਆ ਤਿਵਾੜੀ, ਪ੍ਰਤੀਕ ਸ਼ੁਕਲਾ ਤੇ ਰਵੀ ਭਾਟੀਆ ਫ਼ਿਲਮ ’ਚ ਮੁੱਖ ਕਿਰਦਾਰਾਂ ਵਿਚ ਨਜ਼ਰ ਆਉਣਗੇ। ਫ਼ਿਲਮ ਅਗਲੇ ਮਹੀਨੇ ਰਿਲੀਜ਼ ਹੋਵੇਗੀ। -ਆਈਏਐੱਨਐੱਸ