ਨਵੀਂ ਦਿੱਲੀ, 10 ਸਤੰਬਰ
ਬੌਲੀਵੁੱਡ ਅਦਾਕਾਰਾ ਤੱਬੂ ਇਸ ਵਰ੍ਹੇ 15 ਸਤੰਬਰ ਟੋਰਾਂਟੋ ਇੰਟਰਨੈਸ਼ਨਲ ਫ਼ਿਲਮ ਫੈਸਟੀਵਲ’ ਦੇ ‘ਟਿਫ ਟ੍ਰਬਿਿਊਟ ਐਵਾਰਡਜ਼’ ਦੇ ਜੇਤੂਆਂ ਦਾ ਸਨਮਾਨ ਕਰਨ ਵਾਲੇ ਹੌਲੀਵੁੱਡ ਸਟਾਰਾਂ ਦੇ ਸਮੂਹ ’ਚ ਸ਼ਾਮਲ ਹੋਵੇਗੀ। ਇਸ ਗੱਲ ਦਾ ਐਲਾਨ ਇਸ ਫੈਸਟੀਵਲ ਦੇ ਟਵਿੱਟਰ ਹੈਂਡਲ ’ਤੇ ਕੀਤਾ ਗਿਆ ਹੈ। ਟਵਿੱਟਰ ’ਤੇ ਪਾਈ ਇੱਕ ਪੋਸਟ ਮੁਤਾਬਕ ਟਿਫ 20 ਟ੍ਰਬਿਿਊਟ ਐਵਾਰਡਜ਼’ ਦੀ ਮੇਜ਼ਬਾਨੀ ਚਲੋਇ ਵਾਈਲਡ ਤੇ ਟਾਇਰੌਨ ਐਡਵਰਡਜ਼ ਕਰਨਗੇ, ਜਿਸ ਦੌਰਾਨ ਕੌਲਿਨ ਫੈਰੇਲ, ਐਵਾ ਦੁਵਰਨੇ, ਤੱਬੂ, ਰੇਗਿਨਾ ਕਿੰਗ, ਓਲਿਵਾ ਕੋਲਮੈਨ, ਜੋਡੀ ਫੋਸਟਰ ਤੇ ਡੈਲਰੋਇ ਲਿੰਡੋ ਇਹ ਐਵਾਰਡ ਪੇਸ਼ ਕਰਨਗੇ। ਇਸ ਵਰ੍ਹੇ ਕਰੋਨਾਵਾਇਰਸ ਮਹਾਮਾਰੀ ਕਾਰਨ ਇਹ ਐਵਾਰਡ ਸੀਜ਼ਨ ਡਿਜੀਟਲ ਢੰਗ ਨਾਲ ਮੁਕੰਮਲ ਹੋਵੇਗਾ। -ਆਈਏਐੱਨਐੱਸ