ਮੁੰਬਈ, 8 ਜਨਵਰੀ
ਅਦਾਕਾਰ ਅਰਜੁਨ ਰਾਮਪਾਲ ਲਈ ਉਸ ਦੀਆਂ ਇੱਕ ਤੋਂ ਬਾਅਦ ਇੱਕ ਆਉਣ ਵਾਲੀਆਂ ਫ਼ਿਲਮਾਂ ਕਾਰਨ ਇਹ ਸਾਲ ਰੁਝੇਵਿਆਂ ਨਾਲ ਭਰਿਆ ਰਹੇਗਾ। ਸਾਲ ਦੀ ਸ਼ੁਰੂਆਤ ਕੋਰਟ ਰੂਮ ਡਰਾਮਾ ‘ਨੇਲ ਪਾਲਿਸ਼’ ਨਾਲ ਕਰਨ ਮਗਰੋਂ ਉਹ ਦੱਸਦਾ ਹੈ ਕਿ ਉਸ ਕੋਲ ਪੰਜ ਹੋਰ ਪ੍ਰਾਜੈਕਟ ਹਨ, ਜੋ ਉਸ ਨੂੰ ਇਸ ਮਹੀਨੇ ਰੁੱਝਿਆ ਰੱਖਣਗੇ। ਅਰਜੁਨ ਨੇ ਆਈਏਐੱਨਐੱਸ ਨੂੰ ਦੱਸਿਆ, ‘‘ਮੈਂ ਅੱਬਾਸ ਮਸਤਾਨ ਜੀ ਨਾਲ ਇੱਕ ਫ਼ਿਲਮ ‘ਪੈਂਟਹਾਊਸ’ ਦੀ ਸ਼ੂਟਿੰਗ ਮੁਕੰਮਲ ਕਰ ਲਈ ਹੈ ਅਤੇ ਹੁਣ ਮੈਂ ‘ਧਾਕੜ’ ਲਈ ਸ਼ੂਟਿੰਗ ਸ਼ੁਰੂ ਕਰ ਰਿਹਾ ਹਾਂ। ਇਸ ਤੋਂ ਬਾਅਦ ਮੈਂ ‘ਦਿ ਬੈਟਲ ਆਫ ਭੀਮਾ ਕੋਰੇਗਾਓਂ’ ਦੀ ਸ਼ੂਟਿੰਗ ਸ਼ੁਰੂ ਕਰਾਂਗਾ। ਇਸ ਤੋਂ ਬਾਅਦ, ਮੈਂ ‘ਦਿ ਫਾਈਨਲ ਕਾਲ’ ਦੇ ਦੂਜੇ ਸੀਜ਼ਨ ਅਤੇ ਫਿਰ ਅਰਪਨਾ ਸੇਨ ਨਾਲ ਫ਼ਿਲਮ ‘ਦਿ ਰੇਪਿਸਟ’ ’ਤੇ ਕੰਮ ਕਰਨਾ ਸ਼ੁਰੂ ਕਰਾਂਗਾ।’’ ਅਰਜੁਨ ਨੇ ਕਿਹਾ ਕਿ ਉਸ ਨੂੰ ਆਪਣੇ ਕਰੀਅਰ ’ਚ ਸਿੱਖਣ ਦੇ ਬੇਸ਼ੁਮਾਰ ਮੌਕੇ ਮਿਲੇ ਅਤੇ ਉਸ ਨੇ ਫ਼ਿਲਮ ਇੰਡਸਟਰੀ ’ਚੋਂ ਲਗਭਗ ਹਰ ਕਿਸੇ ਨਾਲ ਕੰਮ ਕੀਤਾ।
-ਆਈਏਐੱਨਐੱਸ