ਗੁਰਮੀਤ ਸਿੰਘ*
ਚਿੱਟਾ ਚਕਵਾ ਪਰਵਾਸੀ ਮੁਰਗਾਬੀ ਹੈ। ਇਸ ਨੂੰ ਪੰਜਾਬੀ ਵਿੱਚ ਚਿੱਟਾ ਚਕਵਾ, ਅੰਗਰੇਜ਼ੀ ਵਿਚ ‘ਸ਼ੈਲਡੱਕ’ (Shelduck) ਅਤੇ ਹਿੰਦੀ ਵਿੱਚ ‘ਸ਼ਾਹ ਚਕਵਾ ਬਤਖ਼’ ਕਹਿੰਦੇ ਹਨ। ਇਹ ਹੰਸ ਵਰਗੀ ਬਣਤਰ ਦੀ ਛੋਟੀ ਚੁੰਝ ਵਾਲੀ ਬੱਤਖ ਹੁੰਦੀ ਹੈ। ਇਸ ਦੀਆਂ ਲੱਤਾਂ ਲੰਬੀਆਂ ਹੁੰਦੀਆਂ ਹਨ। ਇਸ ਦਾ ਸਿਰ ਗੂੜ੍ਹਾ ਹਰਾ, ਚਮਕਦਾਰ ਲਾਲ ਚੂੰਝ, ਛਾਤੀ ਦੇ ਦੁਆਲੇ ਸੰਤਰੀ-ਭੂਰੇ ਰੰਗ ਦੀ ਪੱਟੀ, ਪਿੱਠ ਅਤੇ ਖੰਭਾਂ ’ਤੇ ਕਾਲੇ ਧੱਬੇ ਹੁੰਦੇ ਹਨ।
ਚਿੱਟੇ ਚਕਵੇ ਦੀ ਲੰਬਾਈ ਲਗਭਗ 58.5 ਸੈਂਟੀਮੀਟਰ ਹੁੰਦੀ ਹੈ ਅਤੇ ਇੱਕ ਸ਼ੈਲਡੱਕ ਦੀ ਲੰਬਾਈ ਲਗਭਗ 58.5 ਸੈਂਟੀਮੀਟਰ ਹੁੰਦੀ ਹੈ। ਇਸ ਵਿੱਚ ਚਿੱਟੇ ਖੰਭਾਂ ਵਿੱਚ ਗੂੜ੍ਹੇ ਭੂਰੇ ਅਤੇ ਕਾਲੇ ਨਿਸ਼ਾਨਾਂ ਵਾਲੇ ਪਰ ਹੁੰਦੇ ਹਨ। ਇਹ ਸਾਡੀਆਂ ਸਭ ਤੋਂ ਵੱਡੀਆਂ ਬੱਤਖਾਂ ਵਿੱਚੋਂ ਇੱਕ ਹੈ ਜੋ ਹੰਸ ਜਿੰਨੀ ਵੱਡੀ ਹੁੰਦੀ ਹੈ। ਚਿੱਟੇ ਚਕਵੇ ਦੀ ਮਾਦਾ ਆਪਣੇ ਨਰ ਨਾਲੋਂ ਸਮੁੱਚੇ ਤੌਰ ’ਤੇ ਘਸਮੈਲੇ ਰੰਗ ਵਿੱਚ ਹੁੰਦੀ ਹੈ। ਇਹ ਇਹ ਪੰਛੀ ਚਿੱਕੜ ਵਾਲੇ ਕਿਨਾਰਿਆਂ ’ਤੇ ਪਾਇਆ ਜਾਂਦਾ ਹੈ। ਇਸ ਨੂੰ ਬ੍ਰਿਟਿਸ਼ ਟਾਪੂਆਂ, ਯੂਰਪ ਅਤੇ ਏਸ਼ੀਆ ਤੋਂ ਪੂਰਬੀ ਚੀਨ ਤੱਕ ਦੇਖਿਆ ਜਾ ਸਕਦਾ ਹੈ। ਇਨ੍ਹਾਂ ਪਰਵਾਸੀ ਬਤਖ਼ਾਂ ਨੂੰ ਪੰਜਾਬ ਵਿੱਚ ਹਰੀਕੇ, ਰੋਪੜ ਅਤੇ ਨੰਗਲ ਦੀਆਂ ਨਮਧਰਤੀਆਂ (ਵੈਟਲੈਂਡ) ਵਿੱਚ ਵੇਖਿਆ ਜਾ ਚੁੱਕਾ ਹੈ।
ਇਹ ਪੰਛੀ ਸ਼ੈਲਫਿਸ਼, ਘੋਗੇ, ਕੀੜੇ-ਮਕੌੜਿਆਂ ਅਤੇ ਛੋਟੀਆਂ ਮੱਛੀਆਂ ਨੂੰ ਖਾਂਦੇ ਹਨ। ਉਹ ਵੱਖ-ਵੱਖ ਪੌਦਿਆਂ ਦੇ ਕੀੜੇ ਅਤੇ ਬੀਜ ਵੀ ਖਾ ਜਾਂਦੇ ਹਨ। ਚਿੱਟਾ ਚਕਵਾ ਇੱਕ ਵਾਰ ਹੀ ਜੋੜੇ ਦੇ ਬੰਧਨ ਵਿੱਚ ਰਹਿੰਦੇ ਹਨ। ਉਹ ਅਪ੍ਰੈਲ ਅਤੇ ਜੂਨ ਦੇ ਵਿਚਕਾਰ ਪ੍ਰਜਣਨ ਸ਼ੁਰੂ ਕਰਦੇ ਹਨ। ਮਾਦਾ ਖਾਲੀ ਖੋਲਿਆਂ, ਖੋਖਲੇ ਦਰੱਖਤਾਂ ਜਾਂ ਸਹਿਆਂ (ਹੇਅਰ) ਦੀਆਂ ਛੱਡੀਆਂ ਹੋਈਆਂ ਖੁੱਡਾਂ ਵਿੱਚ ਆਲ੍ਹਣੇ ਦੀ ਜਗ੍ਹਾ ਚੁਣਦੀਆਂ ਹਨ। ਇਹ ਆਪਣਾ ਆਲ੍ਹਣਾ ਘਾਹ ਅਤੇ ਕਾਹੀ ਨਾਲ ਬਣਾਉਂਦੇ ਹਨ। ਇਸ ਵਿੱਚ ਮਾਦਾ 7 ਤੋਂ 12 ਕਰੀਮੀ ਚਿੱਟੇ ਆਂਡੇ ਦਿੰਦੀਆਂ ਹਨ ਜੋ 29 ਤੋਂ 31 ਦਿਨਾਂ ਲਈ ਇਕੱਲੀ ਮਾਦਾ ਦੀ ਨਿਗਰਾਨੀ ਹੇਠ ਰਹਿੰਦੇ ਹਨ। ਨਰ ਆਲ੍ਹਣੇ ਦੇ ਨੇੜੇ ਰਹਿੰਦਾ ਹੈ। ਇਨ੍ਹਾਂ ਦੇ ਚੂਚੇ ਜਲਦੀ ਹੀ ਆਲ੍ਹਣਾ ਛੱਡ ਦਿੰਦੇ ਹਨ। ਉਹ ਲਗਭਗ 45 ਤੋਂ 50 ਦਿਨਾਂ ਬਾਅਦ ਸੁਤੰਤਰ ਹੋ ਕੇ ਉੱਡ ਜਾਂਦੇ ਹਨ। ਮਾਦਾ 2 ਸਾਲ ਵਿੱਚ ਜਿਨਸੀ ਪਰਿਪੱਕਤਾ ਤੱਕ ਪਹੁੰਚਦੀਆਂ ਹੈ ਅਤੇ ਨਰ 4 ਤੋਂ 5 ਸਾਲ ਵਿੱਚ। ਚਿੱਟੇ ਚਕਵੇ ਦਾ ਪਰਿਵਾਰ ਅਫ਼ਰੀਕਾ, ਇਰਾਕ, ਪਾਕਿਸਤਾਨ, ਭਾਰਤ, ਬੰਗਲਾ ਦੇਸ਼ ਅਤੇ ਦੱਖਣੀ ਚੀਨ ਵਿੱਚ ਸਰਦੀਆਂ ਬਿਤਾਉਂਦਾ ਹੈ। ਆਈ.ਯੂ.ਸੀ.ਐੱਨ. ਨੇ ਇਨ੍ਹਾਂ ਨੂੰ ਸ਼੍ਰੇਣੀਬੱਧ ਕੀਤਾ ਹੈ ਅਤੇ ਉਨ੍ਹਾਂ ਨੂੰ ਘੱਟ ਤੋਂ ਘੱਟ ਚਿੰਤਾ ਵਾਲੀ ਸੂਚੀ ਵਿੱਚ ਰੱਖਿਆ ਹੈ।
*ਪ੍ਰਧਾਨ, ਨੇਚਰ ਕੰਜ਼ਰਵੇਸ਼ਨ ਸੁਸਾਇਟੀ, ਪੰਜਾਬ।
ਸੰਪਰਕ: 98884-56910