ਮੁੰਬਈ, 18 ਜੁਲਾਈ
ਅਦਾਕਾਰਾ ਭੂਮੀ ਪੇਡਨੇਕਰ ਅੱਜ 32 ਸਾਲਾਂ ਦੀ ਹੋ ਗਈ ਹੈ। ਉਸ ਆਪਣੇ ਜਨਮ ਦਿਨ ਮੌਕੇ ਇੱਛਾ ਜ਼ਾਹਿਰ ਕਰਦਿਆਂ ਕਿਹਾ ਕਿ ਅਜੋਕੀ ਪੀੜ੍ਹੀ ਨੂੰ ਧਰਤੀ ਬਚਾਉਣੀ ਚਾਹੀਦੀ ਹੈ। ਭੂਮੀ ਨੇ ਕਿਹਾ, ‘‘ਮੇਰੀ ਇੱਛਾ ਹੈ ਕਿ ਸਾਡੀ ਪੀੜ੍ਹੀ ਨੂੰ ਧਰਤੀ ਬਚਾਉਣ ਲਈ ਕੰਮ ਕਰਨਾ ਚਾਹੀਦਾ ਹੈ, ਕਿਉਂਕਿ ਇਹ ਬਹੁਤ ਮਹੱਤਵਪੂਰਨ ਹੈ। ਸੱਚਮੁਚ ਮੈਂ ਚਾਹੁੰਦੀ ਹਾਂ ਕਿ ਅਸੀਂ ਉਨ੍ਹਾਂ ਖ਼ਤਰਿਆਂ ਦੇ ਮੁਖਾਤਬ ਹੋਈਏ ਜਿਹੜੇ ਸਾਨੂੰ ਚੁਣੌਤੀ ਦੇ ਰਹੇ ਹਨ। ਇਨ੍ਹਾਂ ਨਾਲ ਨਜਿੱਠਣ ਲਈ ਅਗਾਂਹ ਕਦਮ ਪੁਟੀਏ ਤੇ ਇਹ ਸਿਰਫ਼ ਤਾਂ ਹੀ ਸੰਭਵ ਹੋ ਸਕਦਾ ਹੈ ਜੇਕਰ ਅਸੀਂ ਆਪਣੀ ਧਰਤੀ ਪ੍ਰਤੀ ਨਜ਼ਰੀਆ ਬਦਲਾਂਗੇ।’’ ਅਦਾਕਾਰਾ ਨੇ ਕਿਹਾ ਕਿ ਉਸ ਦੀ ਇੱਛਾ ਲਗਾਤਾਰ ਚੰਗਾ ਕੰਮ ਕਰਨ ਤੇ ਹੱਦਾਂ ਬੰਨ੍ਹੇ ਟੱਪਣ ਦੀ ਹੈ। ਉਸ ਨੇ ਕਿਹਾ, ‘‘ਸਾਨੂੰ ਅਹਿਸਾਸ ਹੋਣਾ ਚਾਹੀਦਾ ਹੈ ਕਿ ਹਰ ਚੀਜ਼ ਸੀਮਤ ਹੈ ਤੇ ਜੇਕਰ ਅਸੀਂ ਨਾ ਰੁਕੇ ਤਾਂ ਇਕ ਦਿਨ ਇਸ ਕਾਰਜ ਨੂੰ ਮੁਕੰਮਲ ਕਰ ਲਵਾਂਗੇ। ਪਿਛਲੇ ਸਾਲਾਂ ਦੌਰਾਨ ਜਿਹੜੇ ਮੈਨੂੰ ਮੇਰੇ ਵਫ਼ਾਦਾਰ ਪ੍ਰਸ਼ੰਸਕ ਮਿਲੇ ਹਨ ਮੈਂ ਉਨ੍ਹਾਂ ਨੂੰ ਨਿਰਾਸ਼ ਨਹੀਂ ਕਰਾਂਗੀ।’’ -ਆਈਏਐੱਨਐੱਸ