ਨਵੀਂ ਦਿੱਲੀ: ਪੰਜਾਬੀ ਅਦਾਕਾਰ ਦਿਲਜੀਤ ਦੋਸਾਂਝ ਹੁਣ ਡਿਜੀਟਲ ਪਲੈਟਫਾਰਮ ’ਤੇ ਵੀ ਜਲਦੀ ਨਜ਼ਰ ਆਵੇਗਾ। ਉਸ ਦੀ ਫਿਲਮ ‘ਜੋਗੀ’ ਦਾ ਟੀਜ਼ਰ ਅੱਜ ਰਿਲੀਜ਼ ਹੋਇਆ। ਨੈੱਟਫਲਿਕਸ ਨੇ ਇੰਸਟਾਗਰਾਮ ’ਤੇ ਅੱਜ 40 ਸਕਿੰਟ ਦਾ ਟੀਜ਼ਰ ਜਾਰੀ ਕੀਤਾ ਹੈ ਜਿਸ ਦੀ ਕੈਪਸ਼ਨ ਦਿੱਤੀ ਗਈ ਹੈ: ‘ਦੇਖੀਏ ਜੋਗੀ ਕਾ ਹੌਸਲਾ, ਜੋਗੀ ਕੀ ਹਿੰਮਤ ਔਰ ਜੋਗੀ ਕੀ ਦੋਸਤੀ।’ ਫਿਲਮ ‘ਜੋਗੀ’ 16 ਸਤੰਬਰ ਨੂੰ ਨੈੱਟਫਲਿਕਸ ’ਤੇ ਦਿਖਾਈ ਜਾਵੇਗੀ। ਇਹ ਫਿਲਮ 1984 ਦੇ ਸਿੱਖ ਦੰਗਿਆਂ ’ਤੇ ਆਧਾਰਿਤ ਹੈ ਜਿਸ ਵਿੱਚ ਦਿਲਜੀਤ, ਮੁਹੰਮਦ ਜ਼ੀਸ਼ਾਨ ਅਯੂਬ, ਕੁਮੁਦ ਮਿਸ਼ਰਾ, ਅਮਾਇਰਾ ਦਸਤੂਰ ਤੇ ਹਿਤੇਨ ਤੇਜਵਾਨੀ ਮੁੱਖ ਭੂਮਿਕਾਵਾਂ ’ਚ ਹਨ। ਫਿਲਮ ਦਾ ਟੀਜ਼ਰ 1984 ਦੇ ਦੁਖਾਂਤ ਤੋਂ ਪਹਿਲਾਂ ਤੇ ਉਸ ਤੋਂ ਬਾਅਦ ਦੇ ਦ੍ਰਿਸ਼ ਪੇਸ਼ ਕਰਦਾ ਹੈ, ਜਿਸ ’ਚ ਜੋਗੀ ਪਰਿਵਾਰ ਤੇ ਭਾਈਚਾਰੇ ਲਈ ਲੜਦਾ ਹੈ। -ਏਐੱਨਆਈ