ਮੁੰਬਈ: ਬੌਲੀਵੁੱਡ ਅਦਾਕਾਰਾ ਸੁਸ਼ਮਿਤਾ ਸੇਨ ਦੀ ਵੈੱਬ ਸੀਰੀਜ਼ ‘ਆਰਿਆ 2’ ਨੂੰ ਦਰਸ਼ਕ ਬੇਸਬਰੀ ਨਾਲ ਉਡੀਕ ਰਹੇ ਹਨ ਅਤੇ ਸੀਰੀਜ਼ ਦੇ ਟਰੇਲਰ ਨੂੰ ਤਿੰਨ ਕਰੋੜ ਵਿਊ ਮਿਲਣਾ ਹੀ ਇਸ ਗੱਲ ਦਾ ਪ੍ਰਮਾਣ ਹੈ। ਅਦਾਕਾਰਾ ਨੇ ਟਰੇਲਰ ਨੂੰ ਮਿਲੇ ਭਰਵੇਂ ਹੁੰਗਾਰੇ ਅਤੇ ਪਿਆਰ ਲਈ ਦਰਸ਼ਕਾਂ ਦਾ ਧੰਨਵਾਦ ਸ਼ੁਕਰੀਆ ਅਦਾ ਕੀਤਾ ਹੈ। ਸੁਸ਼ਮਿਤਾ ਨੇ ਆਖਿਆ, ‘‘ਆਰਿਆ 2’ ਦੇ ਟਰੇਲਰ ਨੂੰ ਹਰ ਪਾਸਿਓਂ ਬਹੁਤ ਪਿਆਰ ਮਿਲ ਰਿਹਾ ਹੈ। ਤਿੰਨ ਕਰੋੜ ਦਰਸ਼ਕਾਂ ਵੱਲੋਂ ਇਸ ਟਰੇਲਰ ਨੂੰ ਵੇਖਿਆ ਜਾਣਾ ਇਸ ਗੱਲ ਦਾ ਸਬੂਤ ਹੈ ਕਿ ਸਾਡੇ ਚਾਹੁਣ ਵਾਲੇ ਸੀਰੀਜ਼ ਦੇ ਦੂਸਰੇ ਸੀਜ਼ਨ ਦੀ ਕਿੰਨੀ ਬੇਸਬਰੀ ਨਾਲ ਉਡੀਕ ਕਰ ਰਹੇ ਹਨ।’’ ਅਦਾਕਾਰਾ ਨੇ ਦਰਸ਼ਕਾਂ ਦਾ ਧੰਨਵਾਦ ਕੀਤਾ। ਰਾਮ ਮਾਧਵਾਨੀ ਵੱਲੋਂ ਬਣਾਈ ਤੇ ਨਿਰਦੇਸ਼ਿਤ ਕੀਤੀ ਗਈ ਇਹ ਸੀਰੀਜ਼ ਇੱਕ ਅਜਿਹੀ ਮਾਂ ਦੀ ਕਹਾਣੀ ਹੈ, ਜੋ ਆਪਣੇ ਬੱਚਿਆਂ ਅਤੇ ਪਰਿਵਾਰ ਨੂੰ ਬਚਾਉਣ ਲਈ ਅਪਰਾਧ ਦੀ ਦੁਨੀਆ ਦੇ ਬਹੁਤ ਖਤਰਨਾਕ ਮੁਲਜ਼ਮਾਂ ਦਾ ਟਾਕਰਾ ਕਰਦੀ ਹੈ। -ਆਈਏਐੱਨਐੱਸ