ਨਵੀਂ ਦਿੱਲੀ, 20 ਸਤੰਬਰ
ਸੁਦਰਸ਼ਨ ਟੀਵੀ ਨੇ ਐਤਵਾਰ ਨੂੰ ਸੁਪਰੀਮ ਕੋਰਟ ’ਚ ਮੰਗ ਕੀਤੀ ਕਿ ਵਿਵਾਦਤ ਪ੍ਰੋਗਰਾਮ ‘ਬਿੰਦਾਸ ਬੋਲ’ ਦੇ ਬਾਕੀ ਰਹਿੰਦੇ ਲੜੀਵਾਰਾਂ ਦੇ ਪ੍ਰਸਾਰਣ ਤੋਂ ਰੋਕ ਹਟਾਈ ਜਾਵੇ। ਊਨ੍ਹਾਂ ਕਿਹਾ ਕਿ ਚੈਨਲ ਇਨ੍ਹਾਂ ਦੇ ਪ੍ਰਸਾਰਣ ਵੇਲੇ ਸਾਰੇ ਨੇਮਾਂ ਦਾ ਪਾਲਣ ਕਰੇਗਾ। ਸੁਪਰੀਮ ਕੋਰਟ ਨੇ 15 ਸਤੰਬਰ ਨੂੰ ਚੈਨਲ ਨੂੰ ਪ੍ਰੋਗਰਾਮ ਦੇ ਬਾਕੀ ਰਹਿੰਦੇ ਲੜੀਵਾਰਾਂ ਦਾ ਪ੍ਰਸਾਰਨ ਕਰਨ ਤੋਂ ਰੋਕ ਦਿੱਤਾ ਸੀ ਜਿਸ ’ਚ ਦਾਅਵਾ ਕੀਤਾ ਗਿਆ ਸੀ ਕਿ ਸਰਕਾਰੀ ਨੌਕਰੀਆਂ ’ਚ ਮੁਸਲਮਾਨਾਂ ਦੀ ਘੁਸਪੈਠ ਦਾ ਊਹ ਵੱਡਾ ਪਰਦਾਫ਼ਾਸ਼ ਕਰਨਗੇ। ਸੁਦਰਸ਼ਨ ਟੀਵੀ ਦੇ ਮੁੱਖ ਸੰਪਾਦਕ ਸੁਰੇਸ਼ ਚਵਾਨਕੇ ਨੇ ਸਿਖਰਲੀ ਅਦਾਲਤ ’ਚ ਹਲਫ਼ਨਾਮਾ ਦਾਖ਼ਲ ਕਰਦਿਆਂ ਕਿਹਾ ਕਿ ਚੈਨਲ ਪ੍ਰੋਗਰਾਮ ਕੋਡ ਅਤੇ ਸੂਚਨਾ ਪ੍ਰਸਾਰਣ ਮੰਤਰਾਲੇ ਦੇ ਨਿਰਦੇਸ਼ਾਂ ਦਾ ਸਖ਼ਤੀ ਨਾਲ ਪਾਲਣ ਕਰੇਗਾ। ਸੁਪਰੀਮ ਕੋਰਟ ਵੱਲੋਂ ਮਾਮਲੇ ’ਤੇ ਸੋਮਵਾਰ ਨੂੰ ਸੁਣਵਾਈ ਕੀਤੀ ਜਾ ਸਕਦੀ ਹੈ। -ਪੀਟੀਆਈ