ਮੁੰਬਈ: ਬੀਤੇ ਦਿਨ ਇਹ ਕਹਿਣ ’ਤੇ ਕੇ ਵੱਡੀ ਹੋ ਕੇ ਉਹ ਜਯਾ ਬੱਚਨ ਵਰਗੀ ਬਣਨਾ ਚਾਹੁੰਦੀ, ਨੂੰ ਲੈ ਕੇ ਬੌਲੀਵੁੱਡ ਅਦਾਕਾਰਾ ਸੋਨਮ ਕਪੂਰ ਨੂੰ ਸੋਸ਼ਲ ਮੀਡੀਆ ’ਤੇ ਟਰੋਲਿੰਗ ਦਾ ਸਾਹਮਣਾ ਕਰਨਾ ਪਿਆ। ਜ਼ਿਕਰਯੋਗ ਹੈ ਕਿ ਉੱਘੀ ਅਦਾਕਾਰਾ ਤੇ ਸਮਾਜਵਾਦੀ ਪਾਰਟੀ ਦੀ ਮੈਂਬਰ ਜਯਾ ਬੱਚਨ ਨੇ ਰਾਜ ਸਭਾ ਵਿੱਚ ਸੰਬੋਧਨ ਕਰਦਿਆਂ ਦੋਸ਼ ਲਗਾਇਆ ਸੀ ਕਿ ਫਿਲਮ ਸਨਅਤ ਨੂੰ ਬਦਨਾਮ ਕਰਨ ਦੀ ਲਗਾਤਾਰ ਕੋਸ਼ਿਸ਼ ਕੀਤੀ ਜਾ ਰਹੀ ਹੈ। ਜਯਾ ਬੱਚਨ ਨੂੰ ਸਮਰਥਨ ਦਿੰਦਿਆਂ ਸੋਨਮ ਕਪੂਰ ਨੇ ਟਵੀਟ ਕੀਤਾ ਸੀ, ‘‘ਵੱਡੀ ਹੋ ਕੇ ਮੈਂ ਉਨ੍ਹਾਂ ਵਰਗੀ ਬਣਨਾ ਚਾਹੁੰਦੀ ਹਾਂ।’’ ਇਸ ’ਤੇ ਤੁਰੰਤ ਲੋਕਾਂ ਨੇ ਉਸ ਦੇ ਟਵੀਟ ’ਤੇ ਸਵਾਲ ਕਰਨੇ ਸ਼ੁਰੂ ਕਰ ਦਿੱਤੇ। ਉਨ੍ਹਾਂ ਇਸ 35 ਸਾਲਾ ਅਦਾਕਾਰਾ ਨੂੰ ਸਵਾਲ ਕੀਤਾ ਕਿ 35 ਸਾਲ ਦੀ ਉਮਰ ਵਿੱਚ ‘ਵੱਡੇ ਹੋ ਕੇ’ ਤੋਂ ਉਸ ਦਾ ਕੀ ਮਤਲਬ ਹੈ। ਇਕ ਵਿਅਕਤੀ ਨੇ ਟਵੀਟ ਕੀਤਾ, ‘‘ਹੋਰ ਕਿੰਨਾ ਗਰੋਅ?? ਤੁਸੀਂ ਪਹਿਲਾਂ ਹੀ ਆਂਟੀ ਬਣ ਚੁੱਕੇ ਹੋ। ਕੀ ਤੁਸੀਂ ਆਪਣੇ ਆਪ ਨੂੰ ਸਵੀਟ-16 ਸਮਝਦੇ ਹੋ?? ਅਤੇ ਹਾਂ, ਸਿੱਧਾ ਕਹੋ ਕਿ ਤੁਸੀਂ ਵੀ ਨਸ਼ੇ ਦੇ ਇਸਮੇਤਾਲ ਤੇ ਜਯਾ ਵਰਗੇ ਅਪਰਾਧੀਆਂ ਨੂੰ ਬਚਾਉਣ ਦਾ ਸਮਰਥਨ ਕਰਨਾ ਚਾਹੁੰਦੇ ਹੋ।’’ ਇਕ ਹੋਰ ਵਿਅਕਤੀ ਨੇ ਕਿਹਾ, ‘‘ਕਿਹੜੀ ਜਮਾਤ ’ਚ ਪੜ੍ਹਦੇ ਹੋ ਤੁਸੀਂ?’’ -ਆਈਏਐੱਨਐੱਸ