ਚੰਡੀਗੜ੍ਹ: ਐਤਵਾਰ ਦਾ ਦਿਨ ਬੌਲੀਵੁੱਡ ਅਦਾਕਾਰਾ ਸ਼ਬਿਾਨੀ ਦਾਂਡੇਕਰ ਦੇ ਨਾਮ ਰਿਹਾ। ਨਵੀਂ-ਨਵੇਲੀ ਦੁਲਹਨ ‘ਸ੍ਰੀਮਤੀ’ ਅਖ਼ਤਰ ਨੇ ਅੱਜ ਇੰਸਟਾਗ੍ਰਾਮ ’ਤੇ ਬਹੁਤ ਪਿਆਰੀਆਂ ਤਸਵੀਰਾਂ ਸਾਂਝੀਆਂ ਕੀਤੀਆਂ। ਵਿਆਹ ਤੋਂ ਬਾਅਦ ਸ਼ਬਿਾਨੀ ਦਾ ਆਪਣੇ ਪਤੀ ਫਰਹਾਨ ਅਖ਼ਤਰ ਨਾਲ ਇਹ ਪਹਿਲਾ ਫੋਟੋਸ਼ੂਟ ਹੈ। ਇਨ੍ਹਾਂ ਤਸਵੀਰਾਂ ਵਿੱਚ ਇਹ ਨਵ ਵਿਆਹਿਆ ਜੋੜਾ ਬਹੁਤ ਫੱਬ ਰਿਹਾ ਹੈ। ਦੋਵਾਂ ਨੇ ਹਲਕੇ ਰੰਗ ਦੇ ਕੱਪੜੇ ਪਾਏ ਹੋਏ ਹਨ। ਇਨ੍ਹਾਂ ਤਸਵੀਰਾਂ ਦੀ ਕੈਪਸ਼ਨ ’ਚ ਸ਼ਬਿਾਨੀ ਨੇ ‘ਦਿ ਅਖ਼ਤਰਜ਼’ ਲਿਖਿਆ ਹੈ। ਸ਼ਬਿਾਨੀ ਨੇ ਆਖਿਆ, ‘ਕੀ ਤੁਹਾਨੂੰ ਲੱਗਦਾ ਹੈ ਕੋਈ ਤਿਓਹਾਰ ਹੈ? ਮੈਂ ਸਭ ਨੂੰ ਮਿਲਾ ਰਹੀ ਹਾਂ ‘ਦਿ ਅਖ਼ਤਰਜ਼’ ਨਾਲ।’ 19 ਫਰਵਰੀ ਨੂੰ ਹੋਏ ਵਿਆਹ ਤੋਂ ਬਾਅਦ ਦੋਵਾਂ ਨੇ ਹੀ ਆਪਣੇ ਵਿਆਹ ਦੀਆਂ ਬਹੁਤ ਹੀ ਪਿਆਰੀਆਂ ਤਸਵੀਰਾਂ ਵੀ ਆਪਣੇ ਪ੍ਰਸ਼ੰਸਕਾਂ ਨਾਲ ਸਾਂਝੀਆਂ ਕੀਤੀਆਂ ਹਨ। ਇਸ ਜੋੜੀ ਦੇ ਚਾਹੁਣ ਵਾਲਿਆਂ ਨੇ ਉਨ੍ਹਾਂ ਨੂੰ ਦੁਆਵਾਂ ਦਿੱਤੀਆਂ ਹਨ। ਸ਼ੁਭਕਾਮਨਾਵਾਂ ਦੇਣ ਵਾਲਿਆਂ ਵਿੱਚ ਅਦਾਕਾਰਾ ਰੀਆ ਚੱਕਰਬਰਤੀ ਵੀ ਸ਼ਾਮਲ ਹੈ, ਜਿਸ ਨੇ ਨਵ-ਵਿਆਹੇ ਜੋੜੇ ਨੂੰ ਲਾਲ ਰੰਗ ਦੇ ਦਿਲ ਵਾਲੇ ਇਮੋਜੀ ਭੇਜੇ ਹਨ।
ਜਾਣਕਾਰੀ ਅਨੁਸਾਰ ਇਸ ਜੋੜੇ ਨੇ ਆਪਣੇ ਵਿਆਹ ਮੌਕੇ ਇਕ ਨਿੱਜੀ ਸਮਾਗਮ ਕਰਵਾਇਆ ਸੀ, ਜਿਸ ਵਿੱਚ ਪਰਿਵਾਰਕ ਮੈਂਬਰ ਤੇ ਕੁਝ ਜਿਗਰੀ ਦੋਸਤ ਹੀ ਸ਼ਾਮਲ ਹੋਏ ਸਨ। ਆਪਣੇ ਵਿਆਹ ਦੀਆਂ ਤਸਵੀਰਾਂ ਸਾਂਝੀਆਂ ਕਰਦਿਆਂ ਅਦਾਕਾਰ ਫਰਹਾਨ ਅਖ਼ਤਰ ਨੇ ਆਖਿਆ ਸੀ, ‘ਕੁਝ ਦਿਨਾਂ ਪਹਿਲਾਂ ਮੈਂ ਤੇ ਸ਼ਬਿਾਨੀ ਨੇ ਆਪਣੇ ਇਕੱਠੇ ਹੋਣ ਦਾ ਜਸ਼ਨ ਮਨਾਇਆ ਤੇ ਮੈਂ ਦਿਲੋਂ ਉਨ੍ਹਾਂ ਦਾ ਧੰਨਵਾਦੀ ਹਾਂ, ਜਿਨ੍ਹਾਂ ਇਸ ਖੁਸ਼ੀ ਦੇ ਮੌਕੇ ’ਤੇ ਸਾਡੀ ਨਿੱਜਤਾ ਦਾ ਖ਼ਿਆਲ ਰੱਖਿਆ। ਹਾਲਾਂਕਿ ਇਹ ਸਮਾਗਮ ਆਪਣੇ ਪਿਆਰ ਕਰਨ ਵਾਲਿਆਂ ਨਾਲ ਵਿਆਹ ਦੀਆਂ ਤਸੀਵਰਾਂ ਸਾਂਝੀਆਂ ਕੀਤੇ ਬਗੈਰ ਅਧੂਰਾ ਹੈ। ਅਸੀਂ ਆਪਣੇ ਇਸ ਨਵੇਂ ਸਫ਼ਰ ਦੀ ਸ਼ੁਰੂਆਤ ਕਰਨ ਮੌਕੇ ਤੁਹਾਡਾ ਸਭ ਦਾ ਪਿਆਰ ਅਤੇ ਦੁਆਵਾਂ ਚਾਹੁੰਦੇ ਹਾਂ। ਸਾਡੇ ਵੱਲੋਂ ਤੁਹਾਨੂੰ ਸਭ ਨੂੰ ਬਹੁਤ ਸਾਰਾ ਪਿਆਰ।’ -ਟ੍ਰਿਬਿਊਨ ਵੈੱਬ ਡੈਸਕ