ਮੁੰਬਈ, 20 ਜਨਵਰੀ
ਬੌਲੀਵੁੱਡ ਅਦਾਕਾਰਾ ਸਾਰਾ ਅਲੀ ਖਾਨ ਮਾਲਦੀਵ ਵਿੱਚ ਛੁੱਟੀਆਂ ਮਨਾ ਰਹੀ ਹੈ ਤੇ ਉਸ ਨੇ ਇੰਸਟਾਗ੍ਰਾਟ ’ਤੇ ਟੂਰ ਦੀ ਇਕ ਤਸਵੀਰ ਆਪਣੇ ਪ੍ਰਸ਼ੰਸਕਾਂ ਨਾਲ ਸਾਂਝੀ ਕੀਤੀ ਹੈ। ਅਦਾਕਾਰਾ ਨੇ ਤਸਵੀਰ ਦੇ ਕੈਪਸ਼ਨ ਵਿੱਚ ਲਿਖਿਆ, ‘‘ਸੈਂਡੀ ਟੋਜ਼ ਐਂਡ ਸਨ ਕਿਸਡ ਨੋਜ਼’’। ਤਸਵੀਰ ਵਿੱਚ ਉਹ ਇਕ ਫੁੱਟਪਾਥ ’ਤੇ ਬੈਠੀ ਨਜ਼ਰ ਆ ਰਹੀ ਹੈ ਤੇ ਉਸ ਦੇ ਪੈਰ ਰੇਤੇ ’ਤੇ ਹਨ। ਉਸ ਦੇ ਪਿੱਛੇ ਸਮੁੰਦਰ ਦੇ ਦਿਲ ਖਿੱਚਵੇਂ ਨਜ਼ਾਰੇ ਨੂੰ ਦੇਖਿਆ ਜਾ ਸਕਦਾ ਹੈ। ਜ਼ਿਕਰਯੋਗ ਹੈ ਕਿ ਸਾਰਾ ਅਲੀ ਖਾਨ ਹਾਲ ਹੀ ਵਿੱਚ ਓਟੀਟੀ ’ਤੇ ਰਿਲੀਜ਼ ਹੋਈ ਫ਼ਿਲਮ ‘ਕੁਲੀ ਨੰ.1’ ਵਿੱਚ ਅਦਾਕਾਰ ਵਰੁਣ ਧਵਨ ਨਾਲ ਨਜ਼ਰ ਆਈ ਸੀ ਤੇ ਹੁਣ ਉਸ ਨੇ ਆਪਣੀ ਅਗਲੀ ਫਿਲਮ ‘ਅਤਰੰਗੀ ਰੇ’ ਦੀ ਸ਼ੂਟਿੰਗ ਸ਼ੁਰੂ ਕੀਤੀ ਹੈ। ਆਨੰਦ ਐੱਲ. ਰਾਏ ਵੱਲੋਂ ਨਿਰਦੇਸ਼ਿਤ ਫਿਲਮ ਵਿੱਚ ਅਦਾਕਾਰ ਅਕਸ਼ੈ ਕੁਮਾਰ, ਧਨੁਸ਼ ਤੇ ਨਿਮਰਤ ਕੌਰ ਮੁੱਖ ਭੂਮਿਕਾ ਵਿੱਚ ਹਨ।
-ਆਈਏਐੱਨਐੱਸ