ਮੁੰਬਈ, 25 ਅਪਰੈਲ
ਅਦਾਕਾਰ ਸਾਹਿਲ ਉੱਪਲ ਅੱਜ ਟੀਵੀ ਇੰਡਸਟਰੀ ਵਿੱਚ ਇੱਕ ਜਾਣਿਆ-ਪਛਾਣਿਆ ਨਾਮ ਹੈ ਪਰ ਅਦਾਕਾਰ ਦਾ ਕਹਿਣਾ ਹੈ ਕਿ ਉਸ ਦੇ ਸੰਘਰਸ਼ ਦੀ ਆਪਣੀ ਕਹਾਣੀ ਹੈ।
ਸਾਹਿਲ ਨੇ ਦੱਸਿਆ ਕਿ ਉਹ ਬਹੁਤ ਹੀ ਮੁਸ਼ਕਲ ਭਰਿਆ ਦੌਰ ਸੀ, ਜਦੋਂ ਅਕਸਰ ਹੀ ਉਸ ਨੂੰ ਕਈ ਨਿਰਦੇਸ਼ਕਾਂ ਵੱਲੋਂ ਆਡੀਸ਼ਨ ਤੋਂ ਪਹਿਲਾਂ ਹੀ ਨਕਾਰ ਦਿੱਤਾ ਗਿਆ।
ਅਦਾਕਾਰ ਨੇ ਅੱਜ ਇੱਥੇ ਗੱਲਬਾਤ ਕਰਦਿਆਂ ਦੱਸਿਆ, ‘‘ਅਸਫ਼ਲਤਾ ਅਤੇ ਨਿਰਾਸ਼ਾ ਦੇ ਨਾਂ ’ਤੇ ਬਹੁਤ ਸੰਘਰਸ਼ ਕਰਨਾ ਪਿਆ। ਮੈਂ ਇੱਕ ਸ਼ਰਮੀਲਾ ਮੁੰਡਾ ਸੀ, ਜੋ ਸਿਰਫ਼ ਅਦਾਕਾਰ ਬਣਨਾ ਚਾਹੁੰਦਾ ਸੀ ਪਰ ਇੰਡਸਟਰੀ ’ਚ ਮੇਰੀ ਕੋਈ ਜਾਣ-ਪਛਾਣ ਨਹੀਂ ਸੀ ਅਤੇ ਨਾ ਹੀ ਮੈਨੂੰ ਕਲਾ ਬਾਰੇ ਕੁਝ ਪਤਾ ਸੀ। ਕਈ ਵਾਰ ਕਾਸਟਿੰਗ ਡਾਇਰੈਕਟਰਾਂ ਨੇ ਮੇਰਾ ਆਡੀਸ਼ਨ ਦੇਖਣ ਤੋਂ ਪਹਿਲਾਂ ਹੀ ਮੈਨੂੰ ‘ਨੌਟ ਫਿੱਟ’ ਦਾ ਧੱਬਾ ਲਾ ਕੇ ਬਾਹਰ ਕੱਢ ਦਿੱਤਾ ਸੀ।’’ -ਆਈਏਐੱਨਐੱਸ