ਮੁੰਬਈ, 7 ਜਨਵਰੀ
ਅਦਾਕਾਰਾ ਰੂਬੀਨਾ ਦਿਲੈਕ ਤੇ ਜੈਸਮੀਨ ਭਸੀਨ ਬਿਨਾਂ ਸ਼ੱਕ ਛੋਟੇ ਪਰਦੇ ਉਪਰ ‘ਵੱਡੀਆਂ ਬਹੂਆਂ’ ਵਿੱਚ ਸ਼ੁਮਾਰ ਹਨ ਪਰ ਜਦੋਂ ਦੀਆਂ ਉਹ ਬਿੱਗ ਬੌਸ-14 ’ਚ ਦਾਖ਼ਲ ਹੋਈਆਂ ਹਨ ਉਹ ਫ਼ਿਲਮਾਂ ਵਿੱਚ ਬੁਰੇ ਕਿਰਦਾਰ ਨਿਭਾਉਣ ਵਾਲੀਆਂ ਔਰਤਾਂ ਨੂੰ ਵੀ ਪਿੱਛੇ ਛੱਡ ਰਹੀਆਂ ਹਨ। ਬਿੱਗ ਦੇ ਘਰ ’ਚ ਮੁਕਾਬਲੇਬਾਜ਼ਾਂ ’ਤੇ 24 ਘੰਟੇ ਨਜ਼ਰ ਰੱਖਣ ਲਈ 100 ਤੋਂ ਵੱਧ ਕੈਮਰੇ ਲਾਏ ਗਏ ਹਨ ਪਰ ਰੂਬੀਨਾ ਤੇ ਜੈਸਮੀਨ ਦੀ ਖੇਡ ਸੱਚਮੁੱਚ ਰਿਐਲਿਟੀ ਸ਼ੋਅ ਦੇ ਹਿਸਾਬ ਤੋਂ ਵੱਖਰੀ ਹੈ। ਇਹ ਕਲਪਿਤ ਕਥਾ ਤੇ ਕਹਾਣੀ ਉਨ੍ਹਾਂ ਨੂੰ ਬਿੱਗ ਬੌਸ ’ਚ ‘ਬਹੂ’ ਵਾਂਗ ਖੇਡਣ ਦਿੰਦਾ ਹੈ। ਵਿਰੋਧੀ ਦੀ ਨੂੰ ਚਾਲ ਅਸਫ਼ਲ ਕਰਨ ਵਾਲੇ ਗੁਰ ਸਦਕਾ ਰੂਬੀਨਾ ਤੇ ਜੈਸਮੀਨ ਹਾਲ ਹੀ ’ਚ ਬਿੱਗ ਬੌਸ ਸ਼ੋਅ ਦੌਰਾਨ ਮੁਕਾਬਲੇਬਾਜ਼ ਰਾਖੀ ਸਾਵੰਤ, ਅਰਸ਼ੀ ਖ਼ਾਨ, ਕਸ਼ਮੀਰਾ ਸ਼ਾਹ, ਵਿਕਾਸ ਗੁਪਤਾ ਅਤੇ ਮੰਨੂ ਪੰਜਾਬੀ ਦੀਆਂ ਚਾਲਾਂ ਦਾ ਟਾਕਰਾ ਕਰ ਸਕੀਆਂ ਹਨ। ਬਿੱਗ ਬੌਸ ਦੇ ਪਿਛਲੇ ਕੁਝ ‘ਐਪੀਸੋਡ’ ਦੌਰਾਨ ਜੈਸਮੀਨ ਵੱਲੋਂ ਰਾਖੀ ਸਾਵੰਤ ’ਤੇ ਟਿੱਪਣੀਆਂ ਕਰਨ ਕਾਰਨ ਉਸ ਦਾ ਮਾੜਾ ਰਵੱਈਆ ਸਾਹਮਣੇ ਆਇਆ ਹੈ। ਟੀਵੀ ਲੜੀਵਾਰ ‘ਨਾਗਿਨ’ ਦੌਰਾਨ ਜੈਸਮੀਨ ਦੇ ਪ੍ਰਸ਼ੰਸਕਾਂ ਦੀ ਗਿਣਤੀ ਬਹੁਤ ਵਧੀ ਪਰ ਹੁਣ ਉਸ ਵੱਲੋਂ ਰਾਖੀ ਸਾਵੰਤ ’ਤੇ ਟਿੱਪਣੀਆਂ ਕਰਨ ਨਾਲ ਉਸ ਦਾ ਇਕ ‘ਮਾੜਾ’ ਰੂਪ ਸਾਹਮਣੇ ਆਇਆ ਹੈ। ਬਿੱਗ ਸ਼ੋਅ ਦੌਰਾਨ ‘ਸਕੂਲ ਅਧਿਆਪਕਾ’ ਵਜੋਂ ਜਾਣੀ ਜਾਂਦੀ ਰੂਬੀਨਾ ਨੇ ਵੀ ਚੁੱਪ-ਚੁਪੀਤੇ ਆਪਣਾ ਪੈਂਤੜਾ ਬਦਲ ਲਿਆ ਹੈ ਅਤੇ ਉਹ ਹੁਣ ਜੁਗਤਾਂ ਲੜਾਉਣ ਲੱਗੀ ਹੈ। ਰੂਬੀਨਾ ਨੇ ਅਰਸ਼ੀ ਨੂੰ ਉਸ ਦੇ ਦਾਖ਼ਲੇ ਤੋਂ ਤੁਰੰਤ ਬਾਅਦ ਨਿਸ਼ਾਨੇ ’ਤੇ ਲਿਆ ਹੋਇਆ ਹੈ। ਰੂਬੀਨਾ ਨੇ ਟੀਵੀ ਲੜੀਵਾਰ ‘ਛੋਟੀ ਬਹੂ ਅਤੇ ਸ਼ਕਤੀ: ਅਸਤਿੱਤਵ ਕੇ ਅਹਿਸਾਸ ਕੀ’ ਵਿਚ ਅਹਿਮ ਕਿਰਦਾਰ ਨਿਭਾਏ ਹਨ ਪਰ ਬਿੱਗ ਬੌਸ-14 ਦੌਰਾਨ ਰੂਬੀਨਾ, ਅਰਸ਼ੀ ਖਾਨ ਨੂੰ ‘ਗੰਦੀ ਔਰਤ’ ਕਹਿੰਦੀ ਆਮ ਸੁਣੀ ਜਾਂਦੀ ਹੈ। -ਆਈਏਐੱਨਐੱਸ