ਮੁੰਬਈ: ਹਿੰਦੀ ਸਿਨੇ ਜਗਤ ਨੂੰ ‘ਸਿੰਘਮ’, ‘ਚੇਨੱਈ ਐਕਸਪ੍ਰੈੱਸ’ ਅਤੇ ‘ਗੋਲਮਾਲ’ ਵਰਗੀਆਂ ਹਿੱਟ ਫਿਲਮਾਂ ਦੇਣ ਵਾਲਾ ਮਸ਼ਹੂਰ ਨਿਰਦੇਸ਼ਕ ਰੋਹਿਤ ਸ਼ੈੱਟੀ ਹੁਣ ਮੁੰਬਈ ਦੇ ਸਾਬਕਾ ਪੁਲੀਸ ਕਮਿਸ਼ਨਰ ਰਾਕੇਸ਼ ਮਾਰੀਆ ਦੇ ਜੀਵਨ ਬਾਰੇ ਫ਼ਿਲਮ ਬਣਾਉਣ ਜਾ ਰਿਹਾ ਹੈ। ਇਹ ਫਿਲਮ 2020 ਵਿੱਚ ਪ੍ਰਕਾਸ਼ਿਤ ਹੋਈ ਮਾਰੀਆ ਦੀ ਪੁਸਤਕ ‘ਲੈੱਟ ਮੀ ਸੇਅ ਇਟ ਨਾਓ’ ਉੱਤੇ ਆਧਾਰਿਤ ਹੋਵੇਗੀ। ਫਿਲਮ ਦੇ ਨਿਰਦੇਸ਼ਕ ਤੇ ਅਦਾਕਾਰਾਂ ਬਾਰੇ ਹਾਲੇ ਕੁਝ ਵੀ ਐਲਾਨ ਨਹੀਂ ਕੀਤਾ ਗਿਆ। ਰੋਹਿਤ ਨੇ ਕਿਹਾ, ‘‘ਰਾਕੇਸ਼ ਮਾਰੀਆ, ਉਹ ਵਿਅਕਤੀ ਹੈ ਜਿਸ ਨੇ 36 ਸਾਲ ਅਤਿਵਾਦ ਦਾ ਸਾਹਮਣਾ ਕੀਤਾ। ਉਸ ਨੇ 1993 ’ਚ ਮੁੰਬਈ ਵਿੱਚ ਹੋਏ ਧਮਾਕੇ ਅਤੇ ਅੰਡਰਵਰਡ ਦੇ ਖ਼ਤਰੇ ਸਮੇਤ 2008 ਵਿੱਚ ਮੁੰਬਈ ’ਚ ਹੋਏ 26/11 ਹਮਲੇ ਦੌਰਾਨ ਸ਼ਾਨਦਾਰ ਸੇਵਾਵਾਂ ਨਿਭਾਈਆਂ। ਮੈਂ ਪੁਲੀਸ ਅਧਿਕਾਰੀ ਦੀ ਬਹਾਦਰੀ ਨੂੰ ਪਰਦੇ ’ਤੇ ਲਿਆਉਣ ਲਈ ਖੁਦ ’ਤੇ ਮਾਣ ਮਹਿਮਸੂਸ ਕਰ ਰਿਹਾ ਹਾਂ।’’ -ਆਈਏਐੱਨਐੱਸ