ਮੁੰਬਈ: ਅਦਾਕਾਰ ਜੋੜਾ ਰਿਤੇਸ਼ ਦੇਸ਼ਮੁੱਖ ਅਤੇ ਜੈਨੇਲੀਆ ਡਿਸੂਜ਼ਾ ਆਪਣੀ ਆਉਣ ਵਾਲੀ ਫ਼ਿਲਮ ‘ਮਿਸਟਰ ਮੰਮੀ’ ਵਿਚ ਇਕੱਠੇ ਨਜ਼ਰ ਆਉਣਗੇ। ਇਸ ਫ਼ਿਲਮ ਦਾ ਨਿਰਦੇਸ਼ਕ ਸ਼ਾਦ ਅਲੀ ਹੈ। ਇਹ ਫਿਲਮ ਇੱਕ ਅਜਿਹੇ ਚਿੜਚਿੜੇ ਆਦਮੀ ਦੀ ਕਹਾਣੀ ਹੈ, ਜੋ ਗਰਭਵਤੀ ਹੋ ਜਾਂਦਾ ਹੈ। ਫਿਲਮ ਵਿੱਚ ਇਕ ਅਜਿਹੇ ਜੋੜੇ ਨੂੰ ਦਿਖਾਇਆ ਗਿਆ ਹੈ, ਜਿਨ੍ਹਾਂ ਦੀ ਬੱਚਿਆਂ ਪ੍ਰਤੀ ਇੱਕ ਦੂਜੇ ਤੋਂ ਬਿਲਕੁਲ ਵੱਖਰੀ ਸੋਚ ਹੈ, ਪਰ ਕਿਸਮਤ ਨੇ ਉਨ੍ਹਾਂ ਲਈ ਕੁਝ ਹੋਰ ਹੀ ਯੋਜਨਾ ਬਣਾਈ ਹੈ। ਇਸ ਫ਼ਿਲਮ ਰਾਹੀਂ ਇਹ ਅਦਾਕਾਰ ਜੋੜਾ ਲਗਪਗ ਇੱਕ ਦਹਾਕੇ ਬਾਅਦ ਇਕੱਠਿਆਂ ਪਰਦੇ ’ਤੇ ਨਜ਼ਰ ਆਏਗਾ। ਆਖ਼ਰੀ ਵਾਰ ਦੋਵਾਂ ਨੂੰ 2012 ਵਿੱਚ ਆਈ ‘ਤੇਰੇ ਨਾਲ ਲਵ ਹੋ ਗਿਆ’ ਵਿੱਚ ਇਕੱਠਿਆਂ ਵੇਖਿਆ ਗਿਆ ਸੀ। -ਆਈਏਐੱਨਐੱਸ