ਮੁੰਬਈ: ਬੌਲੀਵੁੱਡ ਸਟਾਰ ਰਣਵੀਰ ਸਿੰਘ ਨੇ ਸ਼ਹਿਰੀ ਰੌਲੇ-ਰੱਪੇ ਤੋਂ ਦੂਰ ਛੁੱਟੀਆਂ ਮਨਾ ਕੇ ਨਵੇਂ ਸਾਲ ਦੀ ਸ਼ੁਰੂਆਤ ਕੀਤੀ। ਰਣਵੀਰ ਸਿੰਘ ਨੇ ਆਪਣੇ ਇੰਸਟਾਗ੍ਰਾਮ ਖਾਤੇ ’ਤੇ ਆਪਣੀ ਸਮੁੰਦਰ ਕੰਢੇ ਬਿਤਾਏ ਪਲਾਂ ਦੀਆਂ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ, ਜਿਸ ਵਿੱਚ ਅਦਾਕਾਰ ਸਮੁੰਦਰ ਕਿਨਾਰੇ ਧੁੱਪ ਦਾ ਆਨੰਦ ਮਾਣਦਾ ਦਿਖਾਈ ਦੇ ਰਿਹਾ ਹੈ। ਉਸ ਨੇ ਤਸਵੀਰਾਂ ਦੀ ਕੈਪਸ਼ਨ ਵਿੱਚ ਲਿਖਿਆ, ‘‘ਮੇਰੀ ਬਾਕੀ ਦੀ ਜ਼ਿੰਦਗੀ ਦਾ ਪਹਿਲਾ ਦਿਨ।’’ ਅਦਾਕਾਰ ਨੇ ਇਨ੍ਹਾਂ ਵਿੱਚੋਂ ਕੁਝ ਤਸਵੀਰਾਂ ਖਿੱਚਣ ਦਾ ਸਿਹਰਾ ਆਪਣੀ ਪਤਨੀ ਦੀਪਿਕਾ ਪਾਦੂਕੋਣ ਨੂੰ ਦਿੱਤਾ ਹੈ। ਰਣਵੀਰ ਦੀਆਂ ਇਹ ਤਸਵੀਰਾਂ ਮਾਲਦੀਵ ਦੀਆਂ ਹਨ। ਅਦਾਕਾਰ ਦੀ ਹਾਲ ਹੀ ਵਿੱਚ ਰਿਲੀਜ਼ ਹੋਈ ਫਿਲਮ ‘83’ ਹੈ, ਜਿਸ ਵਿੱਚ ਉਸ ਨੇ ਕਪਿਲ ਦੇਵ ਦੀ ਭੂਮਿਕਾ ਨਿਭਾਈ ਹੈ। -ਆਈਏਐੱਨਐੱਸ