ਮੁੰਬਈ: ਅਦਾਕਾਰ ਰਣਵੀਰ ਸਿੰਘ ਅਤੇ ਦੀਪਿਕਾ ਪਾਦੂਕੋਣ ਇਨ੍ਹੀਂ ਦਿਨੀਂ ਸਾਬਕਾ ਕ੍ਰਿਕਟਰ ਕਪਿਲ ਦੇਵ, ਸੁਨੀਲ ਗਵਾਸਕਰ ਅਤੇ ਮੋਹਿੰਦਰ ਅਮਰਨਾਥ ਨਾਲ ਆਪਣੀ ਆਉਣ ਵਾਲੀ ਫਿਲਮ ‘83’ ਦੇ ਪ੍ਰਚਾਰ ਲਈ ਦੁਬਈ ਪੁੱਜੇ ਹੋਏ ਹਨ। ਇੱਥੇ ਉਹ ਬੁਰਜ ਖਲੀਫ਼ਾ ’ਤੇ ਪੇਸ਼ ਕੀਤੀ ਫਿਲਮ ਦੀ ਝਲਕ ਦੇਖ ਕੇ ਭਾਵੁਕ ਹੋ ਗਏ। ਇਹ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ ਅਤੇ ਕ੍ਰਿਕਟ ਦੇ ਪ੍ਰਸ਼ੰਸਕ ਫਿਲਮ ਦੇ ਰਿਲੀਜ਼ ਹੋਣ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਹਨ। ਫਿਲਮ ਦੇ ਡਾਇਰੈਕਟਰ ਕਬੀਰ ਖ਼ਾਨ ਅਤੇ ਉਨ੍ਹਾਂ ਦੀ ਪਤਨੀ ਮਿਨੀ ਮਾਥੁਰ ਵੀ ਉੱਥੇ ਮੌਜੂਦ ਸਨ। ਫਿਲਮ ‘83’ ਭਾਰਤ ਦੀ 1983 ਦੇ ਕ੍ਰਿਕਟ ਵਰਲਡ ਕੱਪ ਦੀ ਇਤਿਹਾਸਕ ਜਿੱਤ ’ਤੇ ਆਧਾਰਤ ਹੈ। -ਆਈਏਐੱਨਐੱਸ