ਮੁੰਬਈ: ਅਦਾਕਾਰ ਰਣਬੀਰ ਕਪੂਰ ਫ਼ਿਲਮ ‘ਐਨੀਮਲ’ ਦੀ ਸਫ਼ਲਤਾ ਤੋਂ ਬਾਅਦ ਹੁਣ ਤੀਰਅੰਦਾਜ਼ੀ ਦਾ ਅਭਿਆਸ ਕਰ ਰਿਹਾ ਹੈ। ਤੀਰਅੰਦਾਜ਼ੀ ਕੋਚ ਨਾਲ ਉਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਆਉਣ ਮਗਰੋਂ ਉਸ ਦੀ ਫ਼ਿਲਮ ‘ਰਾਮਾਇਣ’ ਦੀ ਚਰਚਾ ਸ਼ੁਰੂ ਹੋ ਗਈ ਹੈ। ਮੀਡੀਆ ਰਿਪੋਰਟਾਂ ਅਨੁਸਾਰ ਫ਼ਿਲਮ ਲੰਬੇ ਸਮੇਂ ਤੋਂ ਸ਼ੁਰੂਆਤੀ ਗੇੜ ਵਿੱਚ ਹੀ ਅਟਕੀ ਹੋਈ ਹੈ। ਪ੍ਰੋਡਕਸ਼ਨ ਅਤੇ ਕਾਸਟਿੰਗ ਕਾਰਨ ਫਿਲਮ ਨਿਰਮਾਣ ਵਿੱਚ ਦੇਰੀ ਹੋ ਰਹੀ ਹੈ। ਫ਼ਿਲਮ ਵਿੱਚ ਰਣਬੀਰ ਕਪੂਰ ਭਗਵਾਨ ਰਾਮ ਅਤੇ ਅਦਾਕਾਰਾ ਸਾਈ ਪੱਲਵੀ ਸੀਤਾ ਦੀ ਭੂਮਿਕਾ ਨਿਭਾਏਗੀ। ਇਕ ਪ੍ਰਸੰਸਕ ਵੱਲੋਂ ਦਾਅਵਾ ਕੀਤਾ ਗਿਆ ਹੈ ਕਿ ਇਹ ਤਸਵੀਰਾਂ ਰਣਬੀਰ ਦੀ ‘ਰਾਮਾਇਣ’ ਦੀ ਤਿਆਰੀ ਦੀਆਂ ਹਨ। -ਆਈਏਐੱਨਐੱਸ