ਨਵੀਂ ਦਿੱਲੀ: ਮਸ਼ਹੂਰ ਟੀਵੀ ਲੜੀਵਾਰ ‘ਤਾਰਕ ਮਹਿਤਾ ਕਾ ਉਲਟਾ ਚਸ਼ਮਾ’ ’ਚ ਰੌਸ਼ਨ ਸਿੰਘ ਸੋਢੀ ਦਾ ਕਿਰਦਾਰ ਨਿਭਾਉਣ ਵਾਲਾ ਅਦਾਕਾਰ ਗੁਰਚਰਨ ਸਿੰਘ ਲਾਪਤਾ ਹੋ ਗਿਆ ਹੈ। ਦਿੱਲੀ ਪੁਲੀਸ ਨੇ ਇਸ ਸਬੰਧ ’ਚ ਐੱਫਆਈਆਰ ਦਰਜ ਕੀਤੀ ਹੈ। ਅਧਿਕਾਰੀਆਂ ਨੇ ਕਿਹਾ ਕਿ ਪੰਜ ਦਿਨ ਪਹਿਲਾਂ ਲਾਪਤਾ ਹੋਏ ਦਿੱਲੀ ਦੇ ਵਸਨੀਕ ਨੂੰ ਲੱਭਣ ਲਈ ਟੀਮਾਂ ਬਣਾਈਆਂ ਗਈਆਂ ਹਨ। ਉਸ ਨੂੰ ਆਖਰੀ ਵਾਰ ਦਿੱਲੀ ਹਵਾਈ ਅੱਡੇ ਨੇੜੇ ਇਕ ਬੈਗ ਨਾਲ ਦੇਖਿਆ ਗਿਆ ਸੀ। -ਪੀਟੀਆਈ