ਲਾਸ ਏਂਜਲਸ: ਫਿਲਮ ਅਦਾਕਾਰਾ ਪ੍ਰਿਯੰਕਾ ਚੋਪੜਾ ਜੋਨਸ ਅਤੇ ਉਸ ਦੇ ਪਤੀ ਨਿੱਕ ਜੋਨਸ ‘ਘੱਟੋ-ਘੱਟ ਦੋ ਬੱਚੇ’ ਚਾਹੁੰਦੇ ਹਨ। 39 ਸਾਲਾ ਅਦਾਕਾਰਾ ਨੇ ਹਾਲ ਹੀ ਵਿੱਚ ਦੱਸਿਆ ਹੈ ਕਿ ਉਹ ਸਰੋਗੇਸੀ ਰਾਹੀਂ ਮਾਂ ਬਣ ਗਈ ਹੈ। ਫੀਮੇਲਫਰਸਟ.ਕੋ.ਯੂਕੇ ਦੀ ਰਿਪੋਰਟ ਅਨੁਸਾਰ ਇਹ ਜੋੜਾ ਆਉਣ ਵਾਲੇ ਸਾਲਾਂ ਵਿੱਚ ਹੋਰ ਬੱਚਿਆਂ ਦਾ ਇਰਾਦਾ ਰੱਖਦਾ ਹੈ। ਇਸ ਸਬੰਧੀ ਪ੍ਰਿਯੰਕਾ ਨੇ ਇੰਸਟਾਗ੍ਰਾਮ ਰਾਹੀਂ ਕਿਹਾ, ‘‘ਅਸੀਂ ਸਰੋਗੇਸੀ ਰਾਹੀਂ ਹੋਏ ਆਪਣੇ ਬੱਚੇ ਦਾ ਸਵਾਗਤ ਕਰਦੇ ਹਾਂ। ਆਪਣੇ ਪਰਿਵਾਰ ’ਤੇ ਧਿਆਨ ਦੇਣ ਲਈ ਅਸੀਂ ਇਸ ਖਾਸ ਸਮੇਂ ਦੌਰਾਨ ਨਿੱਜਤਾ ਚਾਹੁੰਦੇ ਹਾਂ।’’ ਇਸ ਤੋਂ ਪਹਿਲਾਂ ਅਦਾਕਾਰਾ ਨੇ ਬੱਚਿਆਂ ਸਬੰਧੀ ਵਿਚਾਰ ਸਾਂਝੇ ਕੀਤੇ ਸਨ। ਉਸ ਦਾ ਕਹਿਣਾ ਸੀ ਕਿ ਉਸ ਨੂੰ ‘ਬੱਚੇ ਬਹੁਤ ਚੰਗੇ ਲਗਦੇ ਹਨ ਅਤੇ ਅਗਲੇ ਸਾਲਾਂ ਵਿੱਚ ਉਹ ਪਰਿਵਾਰ ਵਿੱਚ ਹੋਰ ਬੱਚੇ ਚਾਹੁੰਦੀ ਹੈ। -ਆਈਏਐੱਨਐੱਸ