ਮੁੰਬਈ, 17 ਨਵੰਬਰ
ਅਦਾਕਾਰਾ ਪ੍ਰਿਯੰਕਾ ਚੋਪੜਾ ਨੇ ਅੱਜ ਦੱਸਿਆ ਕਿ ਬ੍ਰਿਟਿਸ਼ ਫੈਸ਼ਨ ਕੌਂਸਲ (ਬੀਐੱਫਸੀ) ਵੱਲੋਂ ਉਸ ਨੂੰ ‘ਸਕਾਰਾਤਮਕ ਬਦਲਾਅ’ ਲਈ ਅੰਬੈਸਡਰ ਨਿਯੁਕਤ ਕੀਤਾ ਗਿਆ ਹੈ। ਪ੍ਰਿਯੰਕਾ ਨੇ ਟਵਿੱਟਰ ’ਤੇ ਇਹ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਉਹ ਸੰਸਥਾ ਵੱਲੋਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਪ੍ਰੇਰਿਤ ਕਰਨ ਲਈ ਫੈਸ਼ਨ ਦੀ ਵਰਤੋਂ ਸਕਾਰਾਤਮਕ ਮੰਚ ਵਜੋਂ ਕਰਨ ਦੇ ਯਤਨਾਂ ’ਚ ਹਿੱਸਾ ਪਾਉਣ ਲਈ ਬੀਐੱਫਸੀ ਜੁਆਇਨ ਕਰੇਗੀ। ਬੀਐੱਫਸੀ ਦੀ ਚੀਫ ਐਗਜੈਕਟਿਵ ਕੈਰੋਲੀਨ ਰਸ਼ ਨੇ ਕਿਹਾ ਕਿ ਉਹ ਬੋਰਡ ’ਚ ਪ੍ਰਿਯੰਕਾ ਚੋਪੜਾ ਨੂੰ ਸ਼ਾਮਲ ਕਰ ਕੇ ਖੁਸ਼ ਹਨ। ਪ੍ਰਿਯੰਕਾ ਚੋਪੜਾ ਸਾਰਾ ਸਾਲ ਚੱਲਣ ਵਾਲੀਆਂ ਬੀਐੱਫਸੀ ਦੀਆਂ ਗਤੀਵਿਧੀਆਂ ’ਚ ਸਰਗਰਮੀ ਨਾਲ ਹਿੱਸਾ ਲਵੇਗੀ, ਜਿਨ੍ਹਾਂ ’ਚ ‘ਲੰਡਨ ਫੈਸ਼ਨ ਵੀਕ’ ਅਤੇ ‘ਦਿ ਫੈਸ਼ਨ ਐਵਾਰਡਜ਼’ ਵੀ ਸ਼ਾਮਲ ਹਨ। -ਪੀਟੀਆਈ