ਮੁੰਬਈ: ਬੌਲੀਵੁੱਡ ਅਦਾਕਾਰ ਅਰਜੁਨ ਕਪੂਰ ਨੂੰ ਅਦਾਕਾਰਾ ਪਰਿਨੀਤੀ ਚੋਪੜਾ ਨੇ ਪਰਦੇ ’ਤੇ ਇੱਕ ਵਾਰ ਮੁੜ ਥੱਪੜ ਮਾਰਿਆ ਹੈ। 2012 ਵਿੱਚ ਆਈ ਫਿਲਮ ‘ਇਸ਼ਕਜ਼ਾਦੇ’ ਤੋਂ ਬਾਅਦ ਅਰਜੁਨ ਤੇ ਪਰਿਨੀਤੀ ਦੀ ਜੋੜੀ ਹੁਣ ਫਿਲਮ ‘ਸੰਦੀਪ ਔਰ ਪਿੰਕੀ ਫ਼ਰਾਰ’ ਵਿੱਚ ਨਜ਼ਰ ਆਵੇਗੀ, ਜਿਸ ਦੇ ਇੱਕ ਦ੍ਰਿਸ਼ ਵਿੱਚ ਹੀ ਪਰਿਨੀਤੀ ਨੇ ਅਰਜੁਨ ਨੂੰ ਥੱਪੜ ਮਾਰਿਆ ਹੈ। ਦਬਿਾਕਰ ਬੈਨਰਜੀ ਦੀ ਇਹ ਫਿਲਮ ਔਰਤਾਂ ਖ਼ਿਲਾਫ਼ ਹਿੰਸਾ ’ਤੇ ਆਧਾਰਿਤ ਹੈ। ਆਈਏਐੱਨਐੱਸ ਨਾਲ ਗੱਲਬਾਤ ਕਰਦਿਆਂ ਅਰਜੁਨ ਨੇ ਕਿਹਾ, ‘ਔਰਤਾਂ ਖ਼ਿਲਾਫ਼ ਹਿੰਸਾ ਦਾ ਮੁੱਦਾ ਮੇਰੇ ਵਰਗੇ ਇਨਸਾਨ ਲਈ ਬੇਹੱਦ ਗੰਭੀਰ ਹੈ, ਜੋ ਔਰਤਾਂ ਨਾਲ ਘਿਰੇ ਮਾਹੌਲ ’ਚ ਰਹਿ ਕੇ ਵੱਡਾ ਹੋਇਆ ਹੈ।’ ਉਸ ਨੇ ਕਿਹਾ, ‘ਇਸ਼ਕਜ਼ਾਦੇ ਫਿਲਮ ਵਾਂਗ ਇਸ ਫਿਲਮ ਵਿੱਚ ਵੀ ਪਰਿਨੀਤੀ ਨੇ ਮੈਨੂੰ ਥੱਪੜ ਮਾਰਿਆ ਹੈ ਪਰ ਅਜਿਹਾ ਕਿਸੇ ਦਬਾਅ ਹੇਠ ਨਹੀਂ ਹੋਇਆ ਕਿਉਂਕਿ ਜਦੋਂ ਤੁਸੀਂ ਸਕ੍ਰਿਪਟ ਪੜ੍ਹੀ ਹੋਈ ਹੈ, ਭੂਮਿਕਾ ਸਬੰਧੀ ਜੋ ਮੰਗ ਹੈ, ਉਸ ਨੂੰ ਸਮਝਿਆ ਹੈ, ਪ੍ਰਸਥਿਤੀਆਂ ਨੂੰ ਜਾਣਿਆ ਹੈ ਤਾਂ ਫਿਰ ਕਿਤੇ ਨਾ ਕਿਤੇ ਭਾਵਨਾਤਮਕ ਰੂਪ ਵਿੱਚ ਵੀ ਤੁਸੀਂ ਉਸ ਭੂਮਿਕਾ ਨਾਲ ਜੁੜ ਜਾਂਦੇ ਹੋ। ਰਹੀ ਗੱਲ ਕਿਸੇ ਲੜਕੀ ’ਤੇ ਹੱਥ ਚੁੱਕਣ ਦੀ ਤਾਂ ਸ਼ਾਇਦ ਹੀ ਮੈਂ ਅਜਿਹੀ ਕੋਈ ਭੂਮਿਕਾ ਕਦੇ ਨਿਭਾਵਾਂ।’ ਇਹ ਿਫ਼ਲਮ 19 ਮਾਰਚ ਨੂੰ ਰਿਲੀਜ਼ ਹੋਵੇਗੀ। -ਆਈਏਐੱਨਐੱਸ