ਮੁੰਬਈ: ਫਿਲਮ ਅਦਾਕਾਰ ਪੰਕਜ ਤ੍ਰਿਪਾਠੀ ਨੂੰ ਅੱਜ-ਕੱਲ੍ਹ ਲੱਦਾਖ ਤੇ ਮੁੰਬਈ ਦੇ ਵਾਰ-ਵਾਰ ਗੇੜੇ ਲਗਾਉਣੇ ਪੈ ਰਹੇ ਹਨ ਕਿਉਂਕਿ ਉਹ ਇੱਕੋ ਸਮੇਂ ਆਪਣੇ ਦੋ ਪ੍ਰਾਜੈਕਟਾਂ ਦੀ ਸ਼ੂਟਿੰਗ ਕਾਰਨ ਕਾਫੀ ਰੁੱਝਿਆ ਹੋਇਆ ਹੈ। ਦੱਸਣਯੋਗ ਹੈ ਕਿ ਇਨ੍ਹਾਂ ਪ੍ਰਾਜੈਕਟਾਂ ਵਿੱਚੋਂ ਇੱਕ ਰਾਜ ਅਤੇ ਡੀਕੇ ਦੀ ਸੀਰੀਜ਼ ਹੈ ਤੇ ਦੂਜਾ ਫਿਲਮ ‘ਓ ਮਾਇ ਗੌਡ’ ਦੇ ਦੂਜੇ ਭਾਗ ਦੀ ਸ਼ੂਟਿੰਗ ਹੈ। ਪੰਕਜ ਨੇ ਦੱਸਿਆ ਕਿ ਦੋ ਥਾਈਂ ਸ਼ੂਟਿੰਗ ਕਾਰਨ ਭਾਵੇਂ ਉਸ ਦਾ ਸਾਰਾ ਸਮਾਂ ਰੁਝੇਵੇਂ ਭਰਿਆ ਤੇ ਚੁਣੌਤੀ ਭਰਪੂਰ ਰਹਿੰਦਾ ਹੈ ਫਿਰ ਵੀ ਉਹ ਆਪਣੇ ਦੋਵੇਂ ਪ੍ਰਾਜੈਕਟ ਸਮੇਂ ’ਤੇ ਪੂਰਾ ਕਰਨਾ ਚਾਹੁੰਦਾ ਹੈ। -ਆਈਏਐੱਨਐੱਸ